ਪੰਜਾਬ ‘ਚ ਕੋਰੋਨਾ ਵਿਖਾ ਰਿਹਾ ਹੈ ਆਪਣਾ ਕਹਿਰ, ਕੁੱਲ ਕੇਸਾਂ ਦੀ ਗਿਣਤੀ ਹੋਈ- 2986

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵੀ ਕੋਰੋਨਾ ਲਗਾਤਾਰ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 99 ਨਵੇਂ ਕੋਰੋਨਾ ਦੇ ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵੀ ਕੋਰੋਨਾ ਲਗਾਤਾਰ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 99 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2986 ਹੋ ਗਈ ਹੈ। ਜਦਕਿ 23 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਉੱਥੇ ਹੀ 4 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਲੁਧਿਆਣਾ ਤੋਂ 12, ਅੰਮ੍ਰਿਤਸਰ ਤੋਂ 63, ਮੁਹਾਲੀ ਤੋਂ 3, ਸੰਗਰੂਰ ਤੋਂ 5, ਨਵਾਂਸ਼ਹਿਰ ਤੋਂ 2, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 3, ਬਰਨਾਲਾ ਤੋਂ 1, ਫਾਜ਼ਿਲਕਾ ਤੋਂ 2, ਫਿਰੋਜ਼ਪੁਰ ਤੋਂ 1 ਅਤੇ ਰੋਪੜ ਤੋਂ 5 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 4, ਸੰਗਰੂਰ ਵਿਚ 1, ਗੁਰਦਾਸਪੁਰ ਵਿਚ 2, ਲੁਧਿਆਣਾ ਵਿਚ 1, ਪਟਿਆਲਾ ਵਿਚ 4, ਮੁਕਤਸਰ ਸਾਹਿਬ ਵਿਚ 1,  ਮੁਹਾਲੀ ਵਿਚ 4,ਫਾਜ਼ਿਲਕਾ ਵਿਚ 1 ਪਠਾਨਕੋਟ ਵਿਚ 4 ਅਤੇ ਫਤਿਹਗੜ੍ਹ ਸਾਹਿਬ ਵਿਚ 1 ਕੋਰੋਨਾ ਦਾ ਮਰੀਜ਼ ਸਿਹਤਯਾਬ ਹੋਇਆ ਹੈ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2282 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 3 ਅਤੇ ਜਲੰਧਰ ਵਿਚ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ ਵੱਧ  ਕੇ 63 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 641 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-592, ਠੀਕ ਹੋਏ- 356, ਮੌਤਾਂ-16

ਜਲੰਧਰ – ਕੁੱਲ ਕੇਸ –319, ਠੀਕ ਹੋਏ -252, ਮੌਤਾਂ-10

ਲੁਧਿਆਣਾ- ਕੁੱਲ ਕੇਸ-307, ਠੀਕ ਹੋਏ-175, ਮੌਤਾਂ-10

ਗੁਰਦਾਸਪੁਰ- ਕੁੱਲ ਕੇਸ-166, ਠੀਕ ਹੋਏ-138, ਮੌਤਾਂ-3

ਤਰਨਤਾਰਨ ਕੁੱਲ ਕੇਸ-160, ਠੀਕ ਹੋਏ-157, ਮੌਤਾਂ-1

ਪਟਿਆਲਾ-ਕੁੱਲ ਕੇਸ-148, ਠੀਕ ਹੋਏ-116, ਮੌਤਾਂ-3

ਮੁਹਾਲੀ – ਕੁੱਲ ਕੇਸ – 143, ਠੀਕ ਹੋਏ –113, ਮੌਤਾਂ –3

ਹੁਸ਼ਿਆਰਪੁਰ- ਕੁੱਲ ਕੇਸ-137, ਠੀਕ ਹੋਏ-129, ਮੌਤਾਂ-5

ਸੰਗਰੂਰ ਕੁੱਲ ਕੇਸ-135, ਠੀਕ ਹੋਏ-102, ਮੌਤਾਂ-1

ਪਠਾਨਕੋਟ- ਕੁੱਲ ਕੇਸ-132, ਠੀਕ ਹੋਏ-75, ਮੌਤਾਂ-4

ਨਵਾਂਸ਼ਹਿਰ- ਕੁੱਲ ਕੇਸ-114, ਠੀਕ ਹੋਏ-104, ਮੌਤਾਂ-1

ਫਰੀਦਕੋਟ- ਕੁੱਲ ਕੇਸ-86, ਠੀਕ ਹੋਏ-66, ਮੌਤਾਂ-0

ਰੋਪੜ- ਕੁੱਲ ਕੇਸ-76, ਠੀਕ ਹੋਏ-68, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-73, ਠੀਕ ਹੋਏ-65, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-72, ਠੀਕ ਹੋਏ-71, ਮੌਤਾਂ-0

ਮੋਗਾ- ਕੁੱਲ ਕੇਸ-69, ਠੀਕ ਹੋਏ-67, ਮੌਤਾਂ-0

ਬਠਿੰਡਾ- ਕੁੱਲ ਕੇਸ-56 ਠੀਕ ਹੋਏ-50, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-50, ਠੀਕ ਹੋਏ-44, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-47, ਠੀਕ ਹੋਏ-45, ਮੌਤਾਂ-1

ਕਪੂਰਥਲਾ-ਕੁੱਲ ਕੇਸ-41, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-29, ਠੀਕ ਹੋਏ-24, ਮੌਤਾਂ-1

ਕੁੱਲ ਕੇਸ 2986, ਠੀਕ ਹੋਏ 2282, ਮੌਤਾਂ 63

Leave a Reply

Your email address will not be published. Required fields are marked *