ਭਾਰਤੀਆਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਬੇਰੁਜ਼ਗਾਰੀ ਕਾਰਨ H1B ਵੀਜ਼ਾ ਸਸਪੈਂਡ ਕਰ ਸਕਦੇ ਹਨ ਟਰੰਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਵਿਚ ਜਿੱਥੇ ਇਕ ਪਾਸੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਉੱਥੇ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਵਿਚ ਜਿੱਥੇ ਇਕ ਪਾਸੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਉੱਥੇ ਹੀ ਬੇਰੁਜ਼ਗਾਰੀ ਵੀ ਆਪਣੇ ਚਰਮ ਉੱਤੇ ਜਾ ਰਹੀ ਹੈ ਜਿਸ ਨੂੰ ਵੇਖਦੇ ਹੋਏ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਐਚ1ਬੀ ਵੀਜ਼ਾ ਸਮੇਤ ਰੁਜ਼ਗਾਰ ਦੇਣ ਵਾਲੇ ਹੋਰ ਵੀਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰਨ ਤੇ ਵਿਚਾਰ ਕਰ ਰਹੇ ਹਨ ਇਸ ਦਾ ਸੱਭ ਤੋਂ ਵੱਧ ਅਸਰ ਕਈਂ ਹੋਰ ਦੇਸ਼ਾਂ ਸਮੇਤ ਭਾਰਤ ਉੱਤੇ ਵੀ ਪਵੇਗਾ ਕਿਉਂਕਿ ਭਾਰਤ ਵਿਚ ਸੂਚਨਾ ਤਕਨਾਲੋਜੀ(ਆਈਟੀ) ਦੇ ਪੇਸ਼ੇਵਰ ਇਸ ਵੀਜ਼ੇ ਦੀ ਸੱਭ ਤੋਂ ਜ਼ਿਆਦਾ ਮੰਗ ਕਰਨ ਵਾਲਿਆਂ ਵਿਚੋਂ ਇਕ ਹਨ।

Unemployment is on the rise; The US may terminate employment visas ...

ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਸਰਕਾਰ ਅਗਲੇ ਵਿੱਤੀ ਸਾਲ ਵਿਚ ਇਸ ਪ੍ਰਸਤਾਵਿਤ ਸਸਪੈਂਸ਼ਨ ਨੂੰ ਮੰਜ਼ੂਰੀ ਦੇ ਸਕਦੀ ਹੈ। ਦਰਅਸਲ ਅਮਰੀਕੀ ਵਿੱਤੀ ਸਾਲ ਇਕ ਅਕਤੂਬ ਤੋਂ ਸ਼ੁਰੂ ਹੁੰਦਾ ਹੈ ਅਤੇ ਉਦੋਂ ਕਈ ਪ੍ਰਕਾਰ ਦੇ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਰਿਪੋਰਟਾਂ ਮੁਤਾਬਕ ਇਹ ਪ੍ਰਣਾਲੀ ਦੇਸ਼ ਦੇ ਬਾਹਰ ਕਿਸੇ ਵੀ ਨਵੇਂ ਐਚ1ਬੀ ਵੀਜ਼ਾਧਾਰਕ ਦੇ ਕੰਮ ਕਰਨ ਉੱਤੇ ਉਦੋਂ ਤੱਕ ਪਾਬੰਦੀ ਲਗਾ ਸਕਦੀ ਹੈ, ਜਦੋਂ ਤੱਕ ਸਸਪੈਂਸ਼ਨ ਸਮਾਪਤ ਨਹੀਂ ਹੋ ਜਾਂਦੀ, ਹਾਲਾਂਕਿ ਜਿਨ੍ਹਾਂ ਕੋਲ ਦੇਸ਼ ਵਿਚ ਪਹਿਲਾਂ ਤੋਂ ਵੀਜ਼ੇ ਹਨ ਉਨ੍ਹਾਂ ਦੇ ਇਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਵਿਖਾਈ ਦਿੰਦੀ।

ਕੀ ਹੈ ਐਚ1ਬੀ ਵੀਜ਼ਾ

ਐਚ1ਬੀ ਵੀਜ਼ਾ ਇਕ ਗੈਰ ਇੰਮੀਗ੍ਰੇਸ਼ਨ ਵੀਜ਼ਾ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਦੀ ਸਹੂਲਤ ਦਿੰਦਾ ਹੈ। ਅਮਰੀਕਾ ਦੀ ਟੈਕਨੌਲਜੀ ਕੰਪਨੀਆਂ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਦੇਣ ਲਈ ਹਰ ਸਾਲ ਭਾਰਤ ਅਤੇ ਚੀਨ ਉੱਤੇ ਨਿਰਭਰ ਹੁੰਦੀਆਂ ਹਨ। ਅਜਿਹੇ ਵਿਚ ਅਮਰੀਕੀ ਸਰਕਾਰ ਜੇਕਰ ਇਸ ਵੀਜ਼ੇ ਨੂੰ ਸਸਪੈਂਡ ਕਰਨ ਸੰਬੰਧੀ ਕਈ ਫ਼ੈਸਲਾ ਲੈਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਉੱਤੇ ਹੋਵੇਗਾ। ਅਮਰੀਕਾ ਵਿਚ ਪਹਿਲਾਂ ਤੋਂ ਹੀ ਕਈ ਐਚ1ਬੀ ਵੀਜ਼ਾ ਧਾਰਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਕੋਰੋਨਾ ਸੰਕਟ ਕਰਕੇ ਉਹ ਭਾਰਤ ਵਾਪਸ ਪਰਤ ਰਹੇ ਹਨ।

Leave a Reply

Your email address will not be published. Required fields are marked *