ਕੀ ਦਿੱਲੀ ਵਿਚ ਮੁੜ ਤੋਂ ਲਾਗੂ ਹੋਵੇਗਾ ਲਾਕਡਾਊਨ ? ਜਾਣੋ ਕੀ ਬੋਲੇ ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲੇ ਲਾਕਡਾਊਨ ਹੱਟਣ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲੇ ਲਾਕਡਾਊਨ ਹੱਟਣ ਅਤੇ ਅਨਲਾਕ-1 ਦੀ ਸ਼ੁਰੂਆਤ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦਿੱਲੀ ਵਿਚ ਲਾਕਡਾਊਨ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਸਾਰੀਆਂ ਖਬਰਾਂ ਦਾ ਕੇਜਰੀਵਾਲ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਖੰਡਣ ਕੀਤਾ ਹੈ।

Delhi Health Minister Satyendar Jain Said Lockdown Will Not Be ...

ਸਿਹਤ ਮੰਤਰੀ ਸਤੇਂਦਰ ਜੈਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਰਾਜਧਾਨੀ ਦਿੱਲੀ ਵਿਚ ਵਿਚ ਮੁੜ ਤੋਂ ਲਾਕਡਾਊਨ ਲਾਗੂ ਕਰਨਾ ਦਾ ਕੋਈ ਵੀ ਇਰਾਦਾ ਨਹੀਂ ਹੈ। ਉੱਥੇ ਹੀ ਦਿੱਲੀ ਹਾਈਕੋਰਟ ਨੇ ਵੀ ਇਹ ਅਜਿਹੀ ਹੀ ਇਕ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਜਿਸ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੂੰ ਮੁੜ ਤੋਂ ਲਾਕਡਾਊਨ ਲਾਗੂ ਕਰਨ ਲਈ ਆਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਇਲਾਵਾ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਨਗਰ ਨਿਗਮ ਦੇ ਕੋਵਿਡ-19 ਨਾਲ ਹੋਈਆਂ 2098 ਮੌਤਾਂ ਦੇ ਦਾਅਵੇ ਉੱਤੇ ਕਿਹਾ ਹੈ ਕਿ ਉਹ ਸਾਨੂੰ ਮਰਨ ਵਾਲਿਆਂ ਦਾ ਵੇਰਵਾ ਜਿਵੇਂ ਕਿ ਨਾਮ, ਪਤਾ ਵਗੈਰਾ ਕਿਉਂ ਨਹੀਂ ਭੇਜ ਰਹੇ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਐਮਸੀਡੀ ਦੇ ਚੇਅਰਮੈਨ ਆਰੋਪਾਂ ਦੀ ਪੁਸ਼ਟੀ ਲਈ ਮੌਤ ਦੇ ਅੰਕੜੇ ਦੇ ਨਾਲ ਉਨ੍ਹਾਂ ਸਾਰੇ ਮਰਨ ਵਾਲਿਆਂ ਦੀ ਕੋਵਿਡ ਪਾਜ਼ੀਟਿਵ ਰਿਪੋਰਟ ਵੀ ਭੇਜਣ, ਨਹੀਂ ਇਸ ਤਰ੍ਹਾ ਦੀ ਰਾਜਨੀਤੀ ਨਾ ਕਰਨ। ਦਰਅਸਲ ਉੱਤਰੀ ਐਮਸੀਡੀ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਨੇ ਦਿੱਲੀ ਦੇ ਸਮਸ਼ਾਨ ਘਾਟ ਅਤੇ ਕਬਰਸਤਾਨ ਦੇ ਅੰਕੜਿਆਂ ਨੂੰ ਸਾਹਮਣੇ ਰੱਖ ਸੀਐਮ ਕੇਜਰੀਵਾਲ ਉੱਤੇ ਆਰੋਪ ਲਗਾਇਆ ਸੀ ਕਿ ਦਿੱਲੀ ਵਿਚ ਕੋਵਿਡ 19 ਨਾਲ ਮਰਨ ਵਾਲਿਆਂ ਦੇ ਅੰਕੜੇ ਛਿਪਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਸਰਕਾਰ 984 ਮੌਤਾਂ ਹੋਣ ਦਾ ਦਾਅਵਾ ਕਰ ਰਹੀ ਹੈ ਜਦਕਿ ਸਮਸ਼ਾਨ ਘਾਟ ਅਤੇ ਕਬਰਸਤਾਨ ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 2098 ਹੈ।

Leave a Reply

Your email address will not be published. Required fields are marked *