ਪੰਜਾਬ ‘ਚ ਕੋਰੋਨਾ ਲਗਾਤਾਰ ਹੋ ਰਿਹਾ ਹੈ ਖਤਰਨਾਕ, ਕੁੱਲ ਮਾਮਲੇ ਹੋਏ 2887, ਮੌਤਾਂ-59

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 82 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 82 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2887 ਹੋ ਗਈ ਹੈ। ਉੱਥੇ ਹੀ 27 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 4 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 18, ਅੰਮ੍ਰਿਤਸਰ ਤੋਂ 14, ਮੁਹਾਲੀ ਤੋਂ 4, ਸੰਗਰੂਰ ਤੋਂ 10, ਪਟਿਆਲਾ ਤੋਂ 6, ਮੁਹਾਲੀ ਤੋਂ 2, ਮੋਗਾ ਤੋਂ 2, ਬਠਿੰਡਾ ਤੋਂ 1 ਮੁਕਸਤਰ ਸਾਹਿਬ ਤੋਂ 1, ਜਲੰਧਰ ਤੋਂ 4, ਗੁਰਦਾਸਪੁਰ ਤੋਂ 1 ਅਤੇ ਪਠਾਨਕੋਟ ਤੋਂ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 9, ਹੁਸ਼ਿਆਰਪੁਰ ਵਿਚ 1, ਪਠਾਨਕੋਟ ਵਿਚ 6, ਫੀਰਦਕੋਟ ਵਿਚ 5, ਮੁਕਤਸਰ ਸਾਹਿਬ ਵਿਚ 4 ਅਤੇ ਮੋਗਾ ਵਿਚ 2 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2259 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 2, ਜਲੰਧਰ ਵਿਚ 1 ਅਤੇ ਸੰਗਰੂਰ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦੀ ਕੁੱਲ ਸੰਖਿਆ 59 ਤੱਕ ਪਹੁੰਚ ਗਈ ਹੈ। ਸੂਬੇ ਵਿਚ ਇਸ ਵੇਲੇ 569 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-529, ਠੀਕ ਹੋਏ- 356, ਮੌਤਾਂ-13

ਜਲੰਧਰ – ਕੁੱਲ ਕੇਸ –316, ਠੀਕ ਹੋਏ -248, ਮੌਤਾਂ-9

ਲੁਧਿਆਣਾ- ਕੁੱਲ ਕੇਸ-295, ਠੀਕ ਹੋਏ-174, ਮੌਤਾਂ-10

ਗੁਰਦਾਸਪੁਰ- ਕੁੱਲ ਕੇਸ-166, ਠੀਕ ਹੋਏ-136, ਮੌਤਾਂ-3

ਤਰਨਤਾਰਨ ਕੁੱਲ ਕੇਸ-160, ਠੀਕ ਹੋਏ-157, ਮੌਤਾਂ-1

ਪਟਿਆਲਾ-ਕੁੱਲ ਕੇਸ-148, ਠੀਕ ਹੋਏ-112, ਮੌਤਾਂ-3

ਮੁਹਾਲੀ – ਕੁੱਲ ਕੇਸ – 140, ਠੀਕ ਹੋਏ –109, ਮੌਤਾਂ –3

ਹੁਸ਼ਿਆਰਪੁਰ- ਕੁੱਲ ਕੇਸ-135, ਠੀਕ ਹੋਏ-129, ਮੌਤਾਂ-5

ਪਠਾਨਕੋਟ- ਕੁੱਲ ਕੇਸ-132, ਠੀਕ ਹੋਏ-71, ਮੌਤਾਂ-4

ਸੰਗਰੂਰ ਕੁੱਲ ਕੇਸ-130, ਠੀਕ ਹੋਏ-101, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-112, ਠੀਕ ਹੋਏ-104, ਮੌਤਾਂ-1

ਫਰੀਦਕੋਟ- ਕੁੱਲ ਕੇਸ-86, ਠੀਕ ਹੋਏ-66, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-73, ਠੀਕ ਹੋਏ-64, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-72, ਠੀਕ ਹੋਏ-70, ਮੌਤਾਂ-0

ਰੋਪੜ- ਕੁੱਲ ਕੇਸ-71, ਠੀਕ ਹੋਏ-68, ਮੌਤਾਂ-1

ਮੋਗਾ- ਕੁੱਲ ਕੇਸ-69, ਠੀਕ ਹੋਏ-67, ਮੌਤਾਂ-0

ਬਠਿੰਡਾ- ਕੁੱਲ ਕੇਸ-56 ਠੀਕ ਹੋਏ-50, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-48, ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਕਪੂਰਥਲਾ-ਕੁੱਲ ਕੇਸ-41, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-28, ਠੀਕ ਹੋਏ-24, ਮੌਤਾਂ-1

ਕੁੱਲ ਕੇਸ 2887, ਠੀਕ ਹੋਏ 2259, ਮੌਤਾਂ 59

Leave a Reply

Your email address will not be published. Required fields are marked *