ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 74 ਲੱਖ ਤੋਂ ਪਾਰ, ਜਾਣੋਂ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 74 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 18 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 37 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,452,812 ਹੋ ਗਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ 418,919 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,749,888 ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,284,005 ਹੋ ਗਈ ਹੈ। ਕੋਰੋਨਾ ਦੇ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਨੂੰ ਕੀਤਾ ਹੋਇਆ ਹੈ। ਇੱਥੇ ਹੁਣ ਤੱਕ 2,066,401 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 115,130 ਜਾਨਾਂ ਜਾ ਚੁੱਕੀਆਂ ਹਨ ਜਦਕਿ 808,494 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 775,184, ਮੌਤਾਂ-39,797

ਰੂਸ – ਕੁੱਲ ਕੇਸ-493,657, ਮੌਤਾਂ-6,358

ਯੂਕੇ- ਕੁੱਲ ਕੇਸ -290,360, ਮੌਤਾਂ-41,128

ਸਪੇਨ- ਕੁੱਲ ਕੇਸ – 289,360, ਮੌਤਾਂ- 27,136

ਭਾਰਤ- ਕੁੱਲ ਕੇਸ – 287,155, ਮੌਤਾਂ-8,107

ਇਟਲੀ – ਕੁੱਲ ਕੇਸ – 235,763, ਮੌਤਾਂ- 34,114

ਪੇਰੂ–ਕੁੱਲ ਕੇਸ- 208,823, ਮੌਤਾਂ-5,903

ਜਰਮਨੀ- ਕੁੱਲ ਕੇਸ -186,866 ਮੌਤਾਂ-8,844

ਈਰਾਨ – ਕੁੱਲ ਕੇਸ -177,938, ਮੌਤਾਂ-8,506

ਤੁਰਕੀ- ਕੁੱਲ ਕੇਸ- 173,036, ਮੌਤਾਂ-4,746

ਫਰਾਂਸ- ਕੁੱਲ ਕੇਸ- 155,136, ਮੌਤਾਂ-29,319

ਚਿਲੀ-ਕੁੱਲ ਕੇਸ-148,496, ਮੌਤਾਂ-2,475

ਮੈਕਸੀਕੋ-ਕੁੱਲ ਕੇਸ- 129,184, ਮੌਤਾਂ-15,357

ਪਾਕਿਸਤਾਨ-ਕੁੱਲ ਕੇਸ-113,702, ਮੌਤਾਂ-2,255

ਸਾਊਦੀ ਅਰਬ- ਕੁੱਲ ਕੇਸ- 112,288, ਮੌਤਾਂ-819

ਕਨੇਡਾ-  ਕੁੱਲ ਕੇਸ- 97,125, ਮੌਤਾਂ-7,960

ਚੀਨ- ਕੁੱਲ ਕੇਸ – 83,057, ਮੌਤਾਂ-4,634

ਬੰਗਲਾਦੇਸ਼-ਕੁੱਲ ਕੇਸ-74,865, ਮੌਤਾਂ-1,012

ਕਤਰ-ਕੁੱਲ ਕੇਸ-73,595, ਮੌਤਾਂ-66

ਬੈਲਜ਼ੀਅਮ-ਕੁੱਲ ਕੇਸ- 59,569, ਮੌਤਾਂ-9,629

Leave a Reply

Your email address will not be published. Required fields are marked *