ਪੰਜਾਬ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾ, ਕੁੱਲ ਮਾਮਲੇ ਹੋਏ-2805

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚ 86 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚ 86 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2805 ਹੋ ਗਈ ਹੈ। ਉੱਥੇ ਹੀ 65 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਬਰਨਾਲਾ ਤੋਂ 1-1,ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਤੋਂ 3-3, ਸੰਗਰੂਰ ਤੋਂ 4, ਲੁਧਿਆਣਾ ਤੋਂ 11, ਅੰਮ੍ਰਿਤਸਰ ਤੋਂ 13, ਪਠਾਨਕੋਟ ਤੋਂ 19, ਫਰੀਦਕੋਟ ਤੋਂ 13 ਅਤੇ ਗੁਰਦਾਸਪੁਰ ਤੋਂ ਵੀ 13 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 9, ਲੁਧਿਆਣਾ ਵਿਚ 14, ਤਰਨਤਾਰਨ ਵਿਚ 3, ਗੁਰਦਾਸਪੁਰ ਵਿਚ 4, ਹਸ਼ਿਆਰਪੁਰ ਵਿਚ 3, ਮੁਹਾਲੀ ਵਿਚ 4 ਸੰਗਰੂਰ ਵਿਚ 5, ਨਵਾਂਸ਼ਹਿਰ ਵਿਚ 3, ਪਠਾਨਕੋਟ ਵਿਚ 11, ਫਤਿਹਗੜ੍ਹ ਸਾਹਿਬ ਵਿਚ 1, ਬਠਿੰਡਾ ਵਿਚ 5,ਮੋਗਾ ਵਿਚ 1 ਅਤੇ ਬਰਨਾਲਾ ਵਿਚ 2 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2232 ਹੋ ਗਈ ਹੈ। ਜਦਕਿ ਮ੍ਰਿਤਕਾਂ ਦਾ ਅੰਕੜਾ 55 ਹੈ। ਸੂਬੇ ਵਿਚ ਇਸ ਵੇਲੇ 518 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-515, ਠੀਕ ਹੋਏ- 356, ਮੌਤਾਂ-11

ਜਲੰਧਰ – ਕੁੱਲ ਕੇਸ –312, ਠੀਕ ਹੋਏ -239, ਮੌਤਾਂ-8

ਲੁਧਿਆਣਾ- ਕੁੱਲ ਕੇਸ-277, ਠੀਕ ਹੋਏ-174, ਮੌਤਾਂ-10

ਗੁਰਦਾਸਪੁਰ- ਕੁੱਲ ਕੇਸ-165, ਠੀਕ ਹੋਏ-136, ਮੌਤਾਂ-3

ਤਰਨਤਾਰਨ ਕੁੱਲ ਕੇਸ-160, ਠੀਕ ਹੋਏ-157, ਮੌਤਾਂ-1

ਪਟਿਆਲਾ-ਕੁੱਲ ਕੇਸ-142, ਠੀਕ ਹੋਏ-112, ਮੌਤਾਂ-3

ਮੁਹਾਲੀ – ਕੁੱਲ ਕੇਸ – 136, ਠੀਕ ਹੋਏ –109, ਮੌਤਾਂ –3

ਹੁਸ਼ਿਆਰਪੁਰ- ਕੁੱਲ ਕੇਸ-135, ਠੀਕ ਹੋਏ-128, ਮੌਤਾਂ-5

ਸੰਗਰੂਰ ਕੁੱਲ ਕੇਸ-120, ਠੀਕ ਹੋਏ-101, ਮੌਤਾਂ-0

ਪਠਾਨਕੋਟ- ਕੁੱਲ ਕੇਸ-113, ਠੀਕ ਹੋਏ-65, ਮੌਤਾਂ-4

ਨਵਾਂਸ਼ਹਿਰ- ਕੁੱਲ ਕੇਸ-110, ਠੀਕ ਹੋਏ-104, ਮੌਤਾਂ-1

ਫਰੀਦਕੋਟ- ਕੁੱਲ ਕੇਸ-86, ਠੀਕ ਹੋਏ-61, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-73, ਠੀਕ ਹੋਏ-64, ਮੌਤਾਂ-0

ਰੋਪੜ- ਕੁੱਲ ਕੇਸ-71, ਠੀਕ ਹੋਏ-68, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-71, ਠੀਕ ਹੋਏ-66, ਮੌਤਾਂ-0

ਮੋਗਾ- ਕੁੱਲ ਕੇਸ-67, ਠੀਕ ਹੋਏ-65, ਮੌਤਾਂ-0

ਬਠਿੰਡਾ- ਕੁੱਲ ਕੇਸ-55 ਠੀਕ ਹੋਏ-50, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-48, ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਕਪੂਰਥਲਾ-ਕੁੱਲ ਕੇਸ-41, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-28, ਠੀਕ ਹੋਏ-24, ਮੌਤਾਂ-1

ਕੁੱਲ ਕੇਸ 2805, ਠੀਕ ਹੋਏ 2232, ਮੌਤਾਂ 55

 

Leave a Reply

Your email address will not be published. Required fields are marked *