ਚੀਨ ਨਾਲ ਤਣਾਅ ਵਿਚਾਲੇ ਭਾਰਤ ਨੇ ਸੀਮਾ ਉੱਤੇ ਬੋਫੋਰਸ ਤੋਪਾਂ ਕੀਤੀਆਂ ਤਾਇਨਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ ਇਕ ਮਹੀਨੇ ਤੋਂ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਇਲਾਕੇ ਵਿਚ ਨਿਰਮਾਣ ਗਤੀਵਿਧੀਆਂ ਨੂੰ ਲੈ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਹ ਵਿਵਾਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ ਇਕ ਮਹੀਨੇ ਤੋਂ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਇਲਾਕੇ ਵਿਚ ਨਿਰਮਾਣ ਗਤੀਵਿਧੀਆਂ ਨੂੰ ਲੈ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਹ ਵਿਵਾਦ ਹੱਲ ਕਰਨ ਲਈ ਦੋਵੇ ਦੇਸ਼ ਗੱਲਬਾਤ ਵੀ ਕਰ ਰਹੇ ਹਨ ਪਰ ਚੀਨ ਦੀ ਚਲਾਕੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਹੈ। ਇਸ ਲਈ ਹਰ ਸਥਿਤੀ ਨਾਲ ਨਜਿੱਠਣ ਵਾਸਤੇ ਭਾਰਤ ਨੇ ਅਸਲ ਕੰਟਰੋਲ ਰੇਖਾ ਉੱਤੇ ਹਵਾਈ ਪੱਟੀ ਬਣਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ ਅਤੇ ਬੋਫੋਰਸ ਤੋਪਾਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ।

Army says no build up of troops along Indo-China border - Oneindia ...

ਮੀਡੀਆ ਵਿਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਅਨੰਤਨਾਗ ਦੇ ਨੇੜੇ ਐਨ-44 ਕੋਲ ਲਗਭਗ 3 ਕਿਲੋਮੀਟਰ ਐਮਰਜੈਂਸੀ ਹਵਾਈ ਪੱਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਆਪਾਤ ਸਥਿਤੀ ਵਿਚ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਲਗਭਗ 60 ਬੋਫੋਰਸ ਤੋਪਾਂ ਨੂੰ ਲੱਦਾਖ ਨੇੜੇ ਅਗਲੀਆਂ ਪੁਜੀਸ਼ਨਾਂ ਉੱਤੇ ਭੇਜਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਭਾਰਤੀ ਸੈਨਾ ਨੇ ਕਿਹਾ ਹੈ ਕਿ ਉਹ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਸੁਲਝਾਉਣਾ ਚਾਹੁੰਦੇ ਹਨ ਪਰ ਨਾਲ ਹੀ ਕਿਸੇ ਵੀ ਤਰ੍ਹਾ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਵੀ ਹਨ। ਦੱਸ ਦਈਏ ਕਿ ਐਲਏਸੀ ਦੇ ਨੇੜੇ ਚੀਨ ਨੇ ਵੀ ਕਈ ਤਰ੍ਹਾ ਦਾ ਨਿਰਮਾਣ ਕੀਤਾ ਹੈ ਅਤੇ ਹਰ ਤਰ੍ਹਾ ਦੇ ਹਥਿਆਰ ਦੀ ਸਪਲਾਈ ਵਧਾ ਦਿੱਤੀ ਗਈ ਹੈ। ਮਈ ਦੀ ਸ਼ੁਰੂਆਤ ਤੋਂ ਹੀ ਦੋਵੇ ਦੇਸ਼ਾਂ ਦੀਆਂ ਫੌਜਾਂ ਲੱਦਾਖ ਵਿਚ ਤਾਇਨਾਤ ਹਨ ਅਤੇ ਆਪਸ ਵਿਚ ਵੀ ਭੀੜ ਚੁੱਕੇ ਹਨ ਜਿਸ ਤੋਂ ਬਾਅਦ ਚੀਨ ਨੇ ਸੈਨਿਕਾ ਦੀ ਸੰਖਿਆ ਵਿਚ ਇਜ਼ਾਫਾ ਕਰ ਦਿੱਤਾ ਸੀ ਅਤੇ ਨਿਰਮਾਣ ਕਾਰਜ ਨੂੰ ਵੀ ਵਧਾ ਦਿੱਤਾ ਹੈ। ਹਾਲਾਂਕਿ ਹੁਣ ਖਬਰ ਇਹ ਵੀ ਆਈ ਹੈ ਕਿ ਚੀਨੀ ਸੈਨਿਕ ਬਾਰਡਰ ਤੋਂ ਦੋ ਕਿਮੀਂ ਪਿੱਛੇ ਵੀ ਹੱਟੇ ਹਨ, ਇਹ 6 ਜੂਨ ਨੂੰ ਹੋਣ ਵਾਲੀ ਇਕ ਹੋਰ ਗੱਲਬਾਤ ਤੋਂ ਪਹਿਲਾਂ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *