ਦੁਨੀਆ ਵਿਚ ਕੋਰੋਨਾ ਕਰਕੇ ਹਾਹਾਕਾਰ, ਕੁੱਲ ਕੇਸਾਂ ਦੀ ਗਿਣਤੀ ਹੋਈ 65 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਤੋਂ ਪਰੇਸ਼ਾਨ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 65 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 3 ਲੱਖ 87 ਹਜ਼ਾਰ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਉੱਥੇ ਹੀ ਹੁਣ ਤੱਕ 31 ਲੱਖ ਤੋਂ ਜ਼ਿਆਦਾ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਗਏ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,568,644 ਹੋ ਗਏ ਹਨ ਜਦਕਿ 387,959 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 3,169,264 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,011,421 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ।  ਇੱਥੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,901,783 ਹੋ ਗਈ ਹੈ ਅਤੇ 109,142 ਮੌਤਾਂ ਹੋ ਚੁੱਕੀਆਂ ਹਨ ਜਦਕਿ ਹੁਣ ਤੱਕ 688,670 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੇਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 584,562, ਮੌਤਾਂ-32,568

ਰੂਸ – ਕੁੱਲ ਕੇਸ-432,277, ਮੌਤਾਂ-5,215

ਸਪੇਨ- ਕੁੱਲ ਕੇਸ – 287,406, ਮੌਤਾਂ- 27,128

ਯੂਕੇ- ਕੁੱਲ ਕੇਸ -279,856, ਮੌਤਾਂ-39,728

ਇਟਲੀ – ਕੁੱਲ ਕੇਸ – 233,836, ਮੌਤਾਂ- 33,601

ਭਾਰਤ- ਕੁੱਲ ਕੇਸ – 216,824, ਮੌਤਾਂ-6,088

ਫਰਾਂਸ- ਕੁੱਲ ਕੇਸ- 151,677, ਮੌਤਾਂ-29,021

ਜਰਮਨੀ- ਕੁੱਲ ਕੇਸ -184,425 ਮੌਤਾਂ-8,699

ਪੇਰੂ–ਕੁੱਲ ਕੇਸ- 178,914, ਮੌਤਾਂ-4,894

ਤੁਰਕੀ- ਕੁੱਲ ਕੇਸ- 166,422, ਮੌਤਾਂ-4,609

ਈਰਾਨ – ਕੁੱਲ ਕੇਸ -160,696, ਮੌਤਾਂ-8,012

ਚਿਲੀ-ਕੁੱਲ ਕੇਸ-113,628, ਮੌਤਾਂ-1,275

ਮੈਕਸੀਕੋ-ਕੁੱਲ ਕੇਸ- 101,238, ਮੌਤਾਂ-11,729

ਕਨੇਡਾ-  ਕੁੱਲ ਕੇਸ- 93,085, ਮੌਤਾਂ-7,498

ਸਾਊਦੀ ਅਰਬ- ਕੁੱਲ ਕੇਸ- 91,182, ਮੌਤਾਂ-579

ਚੀਨ- ਕੁੱਲ ਕੇਸ – 83,022, ਮੌਤਾਂ-4,634

ਪਾਕਿਸਤਾਨ-ਕੁੱਲ ਕੇਸ-80,463, ਮੌਤਾਂ-1,688

ਕਤਰ-ਕੁੱਲ ਕੇਸ-62,160, ਮੌਤਾਂ-45

ਬੈਲਜ਼ੀਅਮ-ਕੁੱਲ ਕੇਸ- 58,685, ਮੌਤਾਂ-9,522

Leave a Reply

Your email address will not be published. Required fields are marked *