ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਬੁੱਧਵਾਰ ਨੂੰ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿਚ ਸੰਵਿਧਾਨ ‘ਚ ਸੋਧ ਕਰਕੇ ‘ਇੰਡੀਆ’ ਸ਼ਬਦ ਨੂੰ ਬਦਲ ‘ਭਾਰਤ’ ਕਰਨ ਦੀ ਮੰਗ ਵਾਲੀ ਪਟੀਸ਼ਨ ਉੱਤੇ ਸੁਣਵਾਈ ਹੋਈ ਹੈ। ਅਦਾਲਤ ਨੇ ਪਟੀਸ਼ਨਰ ਦੀ ਇਸ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਅਤੇ ਉਸ ਨੂੰ ਆਪਣੀ ਰਿੱਟ ਪਟੀਸ਼ਨ ਦੀ ਇਕ ਕਾਪੀ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਿਆਂ ਨੂੰ ਪ੍ਰਤੀਨਿਧਤਾ ਵਜੋਂ ਭੇਜਣ ਲਈ ਕਿਹਾ ਹੈ ਜੋ ਇਸ ਦੀ ਨੁਮਾਇੰਦਗੀ ਦਾ ਢੁਕਵਾ ਫੈਸਲਾ ਲੈ ਸਕਣ।
Supreme Court disposes off petition seeking its directions to the Centre to amend Constitution & replace the word 'India' with 'Bharat', directs petitioner to send copy of his writ petition as representation to concerned ministry(s) which will decide representation appropriately. pic.twitter.com/ZZK4NXV4QF
— ANI (@ANI) June 3, 2020
ਦਰਅਸਲ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਦੁਆਰਾ ਸੁਪਰੀਮ ਕੋਰਟ ਵਿਚ ਦਾਖਲ ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ”ਸੰਵਿਧਾਨ ਦੇ ਪਹਿਲੇ ਅਨੁਛੇਦ ਵਿਚ ਲਿਖਿਆ ਹੈ ਕਿ ਇੰਡੀਆ ਭਾਵ ਭਾਰਤ ਅਤੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਦੇਸ਼ ਇਕ ਹੈ ਤਾਂ ਉਸ ਦੇ ਦੋ ਨਾਮ ਕਿਉਂ ਹਨ? ਇਕ ਨਾਮ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਹੈ?” ਪਟਿਸ਼ਨਰ ਦਾ ਕਹਿਣਾ ਸੀ ਕਿ ਇੰਡੀਆ ਸ਼ਬਦ ਨਾਲ ਗੁਲਾਮੀ ਝਲਕਦੀ ਹੈ ਅਤੇ ਇਹ ਭਾਰਤ ਦੀ ਗੁਲਾਮੀ ਦੀ ਨਿਸ਼ਾਨੀ ਹੈ ਇਸ ਲਈ ਇਸ ਦਾ ਥਾਂ ਕੇਵਲ ਭਾਰਤ ਜਾਂ ਹਿੰਦੁਸਤਾਨ ਨਾਮ ਵਰਤਿਆ ਜਾਣਾ ਚਾਹੀਦਾ ਹੈ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਜਾਂ ਹਿੰਦੁਸਤਾਨ ਸ਼ਬਦ ਸਾਡੀ ਰਾਸ਼ਟਰੀਅਤਾ ਦੇ ਪ੍ਰਤੀ ਗੌਰਵ ਦਾ ਭਾਵ ਪੈਦਾ ਕਰਦਾ ਹੈ ਇਸ ਲਈ ਅਨੁਛੇਦ 1 ਵਿਚ ਸੋਧ ਲਈ ਉਚਿਤ ਕਦਮ ਚੁੱਕਦੇ ਹੋਏ ਇੰਡੀਆ ਸ਼ਬਦ ਨੂੰ ਹਟਾ ਕੇ ਭਾਰਤ ਜਾਂ ਹਿੰਦੁਸਤਾਨ ਕਹਿਣ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਕੋਰਟ ਨੇ ਖਾਰਜ਼ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਦੋਂ ਅੰਗ੍ਰੇਜ਼ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਇੰਡਸ ਵੈਲੀ ਭਾਵ ਸਿੰਧੂ ਘਾਟੀ ਦੇ ਆਧਾਰ ਉੱਤੇ ਇਸ ਦੇਸ਼ ਦਾ ਨਾਮ ਇੰਡੀਆ ਕਰ ਦਿੱਤਾ ਸੀ, ਕਿਉਂਕਿ ਭਾਰਤ ਜਾਂ ਹਿੰਦੁਸਤਾਨ ਉਚਾਰਨ ਕਰਨ ਵਿਚ ਉਨ੍ਹਾਂ ਨੂੰ ਮੁਸ਼ਕਿਲ ਹੁੰਦੀ ਸੀ।ਉਦੋਂ ਤੋਂ ਹੀ ਭਾਰਤ, ਇੰਡੀਆ ਹੋ ਗਿਆ ਅਤੇ ਸੰਵਿਧਾਨ ਦੇ ਪਹਿਲੇ ਅਨੁਛੇਦ ਵਿਚ ਵੀ ਲਿਖਿਆ ਹੈ ਕਿ ਇੰਡੀਆ ਯਾਨੀ ਭਾਰਤ
