ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 61 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 3 ਲੱਖ 70 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ 27 ਲੱਖ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,156,914 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 370,918 ਤੱਕ ਪਹੁੰਚ ਗਈ ਹੈ। ਉੱਥੇ ਹੀ 2,737,039 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਸੰਖਿਆ 3,048,957 ਹੋ ਗਈ ਹੈ। ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਦੁਨੀਆ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 1,816,820 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 105,557 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 535,238 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੇਲ ਰਹੇ ਹਨ ।
ਬ੍ਰਾਜ਼ੀਲ – ਕੁੱਲ ਕੇਸ– 499,966, ਮੌਤਾਂ-28,849
ਰੂਸ – ਕੁੱਲ ਕੇਸ-396,575, ਮੌਤਾਂ-4,555
ਸਪੇਨ- ਕੁੱਲ ਕੇਸ – 286,308, ਮੌਤਾਂ- 27,125
ਯੂਕੇ- ਕੁੱਲ ਕੇਸ -272,826, ਮੌਤਾਂ-38,376
ਇਟਲੀ – ਕੁੱਲ ਕੇਸ – 232,664, ਮੌਤਾਂ- 33,340
ਫਰਾਂਸ- ਕੁੱਲ ਕੇਸ- 188,625, ਮੌਤਾਂ-28,771
ਜਰਮਨੀ- ਕੁੱਲ ਕੇਸ -183,294 ਮੌਤਾਂ-8,600
ਭਾਰਤ- ਕੁੱਲ ਕੇਸ – 181,827, ਮੌਤਾਂ-5,185
ਤੁਰਕੀ- ਕੁੱਲ ਕੇਸ- 163,103, ਮੌਤਾਂ-4,515
ਪੇਰੂ–ਕੁੱਲ ਕੇਸ- 155,671, ਮੌਤਾਂ-4,371
ਈਰਾਨ – ਕੁੱਲ ਕੇਸ -148,950, ਮੌਤਾਂ-7,734
ਚਿਲੀ-ਕੁੱਲ ਕੇਸ-94,858, ਮੌਤਾਂ-997
ਕਨੇਡਾ- ਕੁੱਲ ਕੇਸ- 90,190, ਮੌਤਾਂ-7,073
ਮੈਕਸੀਕੋ-ਕੁੱਲ ਕੇਸ- 87,512, ਮੌਤਾਂ-9,779
ਸਾਊਦੀ ਅਰਬ- ਕੁੱਲ ਕੇਸ- 83,384, ਮੌਤਾਂ-480
ਚੀਨ- ਕੁੱਲ ਕੇਸ – 83,001, ਮੌਤਾਂ-4,634
ਪਾਕਿਸਤਾਨ-ਕੁੱਲ ਕੇਸ-66,457, ਮੌਤਾਂ-1,395
ਬੈਲਜ਼ੀਅਮ-ਕੁੱਲ ਕੇਸ- 58,186, ਮੌਤਾਂ-9,453

