ਪਾਕਿਸਤਾਨ : ਕ੍ਰੈਸ਼ ਹੋਏ ਜਹਾਜ਼ ਦੇ ਮਲਬੇ ‘ਚੋਂ ਮਿਲੀ 3 ਕਰੋੜ ਰੁਪਏ ਦੀ ਨਕਦੀ, ਅਧਿਕਾਰੀਆਂ ਦੇ ਉੱਡੇ ਹੋਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ ਹਫ਼ਤੇ ਪਾਕਿਸਤਾਨ ਵਿਚ ਇਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਸੀ । ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੇ ਇਸ ਜਹਾਜ਼ ਵਿਚ ਕਰੂ ਮੈਂਬਰਾਂ ਸਮੇਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ ਹਫ਼ਤੇ ਪਾਕਿਸਤਾਨ ਵਿਚ ਇਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਸੀ । ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੇ ਇਸ ਜਹਾਜ਼ ਵਿਚ ਕਰੂ ਮੈਂਬਰਾਂ ਸਮੇਤ 99 ਮੁਸਾਫਰ ਸਵਾਰ ਸਨ ਜਿਨ੍ਹਾਂ ਵਿਚੋਂ 97 ਦੀ ਮੌਤ ਹੋ ਗਈ ਸੀ ਜਦਕਿ ਕੇਵਲ 2 ਯਾਤਰੀ ਹੀ ਬੱਚ ਪਾਏ ਸਨ। ਉੱਥੇ ਹੀ ਹੁਣ ਇਸ ਜਹਾਜ਼ ਦੇ ਮਲਬੇ ਵਿਚੋਂ 3 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਜਿਸ ਨੂੰ ਵੇਖ ਕੇ ਅਧਿਕਾਰੀਆਂ ਦੇ ਹੋਸ਼ ਵੀ ਉੱਡ ਗਏ ਹਨ ਅਤੇ ਇਸ ਸੰਬੰਧ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

Pakistan investigates PIA plane crash that killed 97 in Karachi ...

ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਵੀਰਵਾਰ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਜਹਾਜ਼ ਦੇ ਮਲਬੇ ਵਿਚੋਂ ਜਾਂਚਕਰਤਾਵਾਂ ਅਤੇ ਬਚਾਅ ਅਧਿਕਾਰੀਆਂ ਨੂੰ ਵੱਖ-ਵੱਖ ਦੇਸ਼ਾਂ ਦੀ ਕਰੰਸੀ ਬਰਾਮਦ ਹੋਈ ਹੈ ਜਿਸ ਦੀ ਕੀਮਤ ਲਗਭਗ ਤਿੰਨ ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਇਹ ਨਕਦ ਰਾਸ਼ੀ ਹਵਾਈ ਅੱਡੇ ਦੀ ਸੁਰੱਖਿਆ ਅਤੇ ਸਮਾਨ ਜਾਂਚ ਵਿਧੀ ਵਿਚੋਂ ਕਿਵੇਂ ਲੰਘ ਗਈ ਇਸ ਸੰਬੰਧ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਇਹ ਨਕਦ ਰਾਸ਼ੀ ਦੋ ਥੈਲਿਆਂ ਵਿਚ ਪਈ ਮਿਲੀ ਹੈ। ਉੱਥੇ ਹੀ ਪਾਕਿਸਤਾਨੀ ਹਵਾਬਾਜ਼ੀ ਮੰਤਰਾਲੇ ਨੇ ਇਸ ਮਾਮਲੇ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਨਕਦ ਰਾਸ਼ੀ ਕਾਨੂੰਨੀ ਵੀ ਹੋਵੇ ਪਰ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਨੇ ਇੰਨਾਂ ਕੈਸ਼ ਜਹਾਜ਼ ‘ਚ ਲਿਜਾਣ ਦੀ ਇਜ਼ਾਜਤ ਦਿੱਤੀ ਹੈ। ਦੱਸ ਦਈਏ ਕਿ 22 ਮਈ ਨੂੰ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ ਦੀ ਫਲਾਇਟ ਏ 320 ਨੇ ਲਾਹੌਰ ਏਅਰਪੋਰਟ ਤੋਂ ਕਰਾਚੀ ਲਈ ਉਡਾਣ ਭਰੀ ਸੀ ਅਤੇ ਕਰਾਚੀ ਏਅਰਪੋਰਟ ਉੱਤੇ ਲੈਂਡਿੰਗ ਤੋਂ 10 ਮਿੰਟ ਪਹਿਲਾਂ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਜਹਾਜ਼ ਮਾਲੀਰ ਦੀ ਮਾਡਲ ਕਲੌਨੀ ਦੇ ਕੋਲ ਜਿਨਾਂਹ ਗਾਰਡਨ ਵਿਚ ਕ੍ਰੈਸ਼ ਹੋ ਕੇ ਡਿੱਗ ਗਿਆ ਸੀ ਜਿੱਥੇ ਇਹ ਜਹਾਜ਼ ਡਿੱਗਿਆ ਸੀ ਉਹ ਰਿਹਾਇਸ਼ੀ ਇਲਾਕਾ ਸੀ ਜਿਸ ਕਰਕੇ ਉੱਥੇ ਕਈ ਘਰਾਂ ਵਿਚ ਅੱਗ ਲੱਗ ਗਈ ਸੀ।

Leave a Reply

Your email address will not be published. Required fields are marked *