J&K : ਪੁਲਵਾਮਾ ਅੱਤਵਾਦੀ ਹਮਲੇ ਵਰਗੀ ਸੀ ਸਾਜ਼ਿਸ਼, ਸੈਨਾ ਨੇ ਸਮਾਂ ਰਹਿੰਦੇ ਕੀਤੀ ਨਾਕਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਵਿਚ ਅੱਜ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ 2019 ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਵਰਗੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਵਿਚ ਅੱਜ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ 2019 ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਵਰਗੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦਰਅਸਲ ਪੁਲਵਾਮਾ ਜਿਲ੍ਹੇ ਵਿਚ ਸੈਨਾ ਨੇ ਸਮਾਂ ਰਹਿੰਦੇ ਹੋਏ ਇਕ ਅਜਿਹੀ ਗੱਡੀ ਦਾ ਪਹਿਚਾਣ ਕਰ ਲਈ ਜਿਸ ਵਿਚ 20 ਕਿੱਲੋ ਤੋਂ ਵੱਧ ਆਈਈਡੀ ਰੱਖੀ ਗਈ ਸੀ ਅਤੇ ਇਸ ਨੂੰ ਬੰਬ ਡਿਸਪੋਜ਼ਲ ਦਸਤੇ ਨਾਲ ਮਿਲ ਕੇੇ ਡਿਫਿਊਜ਼ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸੁਰੱਖਿਆ ਬਲਾਂ ਨੂੰ 4-5 ਦਿਨਾਂ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਇਕ ਗੱਡੀ ਵਿਚ ਆਈਈਡੀ ਫਿਟ ਕਰਕੇ ਰੱਖਿਆ ਗਿਆ ਹੈ ਅਤੇ ਅੱਤਵਾਦੀਆਂ ਬੰਬ ਵਿਸਫੋਟ ਕਰਕੇ ਸੁਰੱਖਿਆ ਬਲਾਂ ਦੇ ਕਾਫਲੇ ਉੱਤੇ ਆਤਮਘਾਤੀ ਹਮਲਾ ਕਰਨਾ ਚਾਹੁੰਦੇ ਹਨ ਪਰ ਅੱਜ ਸਵੇਰੇ ਹੀ ਪੁਲਵਾਮਾ ਵਿਚ ਹੀ ਸੈਨਾ ਦੇ ਜਵਾਨਾਂ ਨੇ ਫਰਜੀ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਦੇ ਬਾਰੇ ਵਿਚ ਜਾਣਕਾਰੀ ਮਿਲਣ ਤੋਂ ਬਾਅਦ ਚੈੱਕ ਪੁਆਇੰਟ ਉੱਤੇ ਇਸ ਸੈਂਟਰੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸੁਰੱਖਿਆ ਬਲਾਂ ਨੂੰ ਵੇਖ ਕਾਰ ਚਲਾ ਰਹੇ ਅੱਤਵਾਦੀ ਨੇ ਰਫ਼ਤਾਰ ਨੂੰ ਵਧਾ ਦਿੱਤਾ ਅਤੇ ਬੈਰੀਕੇਡ ਤੋੜ ਕੇ ਗੱਡੀ ਅੱਗੇ ਲੈ ਗਿਆ ਪਰ ਉਦੋਂ ਹੀ ਜਵਾਨਾਂ ਨੇ ਗੱਡੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਗੱਡੀ ਨੂੰ ਪੁਲਵਾਮਾ ਦੇ ਰਾਜਪੁਰਾ ਰੋਡ ਦੇ ਕੋਲ ਸ਼ਾਦੀਪੁਰਾ ਵਿਚ ਫੜਿਆ ਗਿਆ। ਰਿਪੋਰਟਾਂ ਅਨੁਸਾਰ ਅੰਧੇਰੇ ਦਾ ਫਾਇਦਾ ਉਠਾ ਕੇ ਅੱਤਵਾਦੀ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਪਰ ਸੈਨਾ ਨੇ ਸੰਯੁਕਤ ਰੂਪ ਨਾਲ ਆਪਰੇਸ਼ਨ ਸ਼ੁਰੂ ਕੀਤਾ ਅਤੇ ਬੰਬ ਸਕੁਐਡ ਦੀ ਮਦਦ ਨਾਲ ਇਸ ਆਈਈਡੀ ਨੂੰ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਦਾ ਕਹਿਣਾ ਸੀ ਕਿ ਆਈਈਡੀ ਨੂੰ ਕਾਰ ਤੋਂ ਵੱਖ ਨਾ ਕਰ ਪਾਉਣ ਦੀ ਸੁਰਤ ਵਿਚ ਇਸ ਨੂੰ ਕਾਰ ਦੇ ਨਾਲ ਹੀ ਵਿਸਫੋਟ ਕਰਨਾ ਪਿਆ ਜਿਸ ਕਰਕੇ ਗੱਡੀ ਦੇ ਪਰਖੱਚੇ ਉੱਡ ਗਏ। ਭਾਰੀ ਵਿਸਫੋਟ ਕਰਕੇ ਆਸਪਾਸ ਦੇ ਇਲਾਕੇ ਨੂੰ ਵੀ ਨੁਕਸਾਨ ਹੋਇਆ ਹੈ। ਉੱਥੇੇ ਹੀ ਪੁਲਿਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਦੱਸਿਆ ਹੈ ”ਕਿ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ ਪਰ ਡਰਾਇਵਰ ਫਰਾਰ ਹੋ ਗਿਆ ਹਾਲਾਂਕਿ ਆਈਈਡੀ ਨਾਲ ਭਰੀ ਕਾਰ ਨੂੰ ਛੱਡ ਗਿਆ”। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਸੰਭਾਵਤ ਹਮਲੇ ਦੇ ਬਾਰੇ ਵਿਚ ਖੁਫੀਆ ਜਾਣਕਾਰੀ ਮਿਲੀ ਸੀ ਅਤੇ ਕੱਲ੍ਹ ਤੋਂ ਹੀ ਆਈਈਡੀ ਦੇ ਨਾਲ ਇਸ ਵਾਹਨ ਦੀ ਤਲਾਸ਼ ਕੀਤੀ ਜਾ ਰਹੀ ਸੀ।ਦੱਸ ਦਈਏ ਕਿ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਸੀਆਰਪੀਐਫ ਦੇ 40 ਜਵਾਨ ਆਤਮਘਾਤੀ ਆਈਈਡੀ ਹਮਲੇ ਵਿਚ ਇਸੇ ਜਿਲ੍ਹੇ ‘ਚ ਸ਼ਹੀਦ ਹੋ ਗਏ ਸਨ।

Leave a Reply

Your email address will not be published. Required fields are marked *