ਹੁਣ ਵਟਸਐਪ ਦੇ ਰਾਹੀਂ ਰਸੋਈ ਗੈਸ ਸਿਲੰਡਰ ਦੀ ਕਰ ਸਕੋਗੇ ਬੁਕਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(ਬੀਪੀਸੀਐਲ) ਨੇ ਗ੍ਰਾਹਕਾਂ ਦੀ ਸਹੂਲਤ ਲਈ ਦੇਸ਼ ਭਰ ਵਿਚ ਵਟਸਐਪ ਦੇ ਜਰੀਏ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਸ਼ੁਰੂ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(ਬੀਪੀਸੀਐਲ) ਨੇ ਗ੍ਰਾਹਕਾਂ ਦੀ ਸਹੂਲਤ ਲਈ ਦੇਸ਼ ਭਰ ਵਿਚ ਵਟਸਐਪ ਦੇ ਜਰੀਏ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੀ ਇਸ ਦੂਜੀ ਸੱਭ ਤੋਂ ਵੱਡੀ ਪੈਟਰੋਲੀਅਮ ਵੰਡ ਕੰਪਨੀ ਨੂੰ ਵਿਨਿਵੇਸ਼ ਵਿਚ ਰੱਖਿਆ ਗਿਆ ਹੈ। ਕੰਪਨੀ ਦੇ ਕੋਲ 7.10 ਕਰੋੜ ਐਲਪੀਜੀ ਗ੍ਰਾਹਕ ਹਨ।

उज्ज्वला योजना: उज्ज्वला योजना के ...

ਮੀਡੀਆ ਰਿਪੋਰਟਾਂ ਮੁਤਾਬਕ ਬੀਪੀਸੀਐਲ ਨੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਗੈਸ ਦੇ ਦੇਸ਼ ਭਰ ਵਿਚ ਸਥਿਤ ਗ੍ਰਾਹਕ ਵਟਸਐਪ ਦੇ ਜਰੀਏ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਸਕਦੇ ਹਨ ਜਿਸ ਲਈ ਉਸ ਨੇ ਨਵੇਂ ਵਟਸਐਪ ਬਿਜਨੈਸ ਚੈਨਲ ਦੀ ਸ਼ੁਰੂਆਤ ਕੀਤੀ ਹੈ। ਵਟਸਐਪ ਉੱਤੇ ਬੁਕਿੰਗ ਕਰਵਾਉਣ ਲਈ ਕੰਪਨੀ ਨੇ ਸਮਾਰਟ ਲਾਈਨ ਨੰਬਰ 1800224344 ਜਾਰੀ ਕੀਤਾ ਹੈ ਜਿਸ ਰਾਹੀਂ ਗ੍ਰਾਹਕ ਕੰਪਨੀ ਕੋਲ ਰਜਿਸਟਰਡ ਮੋਬਾਇਲ ਨੰਬਰ ਨਾਲ ਇਹ ਸਹੂਲਤ ਲੈ ਸਕਦਾ ਹੈ। ਬੀਪੀਸੀਐਲ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਇਸ ਐਪ ਨੂੰ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਟਸਐਪ ਦੇ ਜਰੀਏ ਐਲਪੀਜੀ ਬੁਕਿੰਗ ਕਰਨ ਦੇ ਇਸ ਪ੍ਰਬੰਧ ਨਾਲ ਗ੍ਰਾਹਕਾਂ ਨੂੰ ਆਸਾਨੀ ਹੋਵੇਗੀ ਕਿਉਂਕਿ ਵਟਸਐਪ ਹੁਣ ਆਮ ਲੋਕ ਵਿਚ ਕਾਫੀ ਪ੍ਰਚਿਲਤ ਹੋ ਗਿਆ ਹੈ। ਨੌਜਵਾਨ ਤੋਂ ਲੈ ਕੇ ਬਜ਼ੁਰਗ ਇਸ ਦੀ ਵਰਤੋਂ ਕਰਦੇ ਹਨ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀ ਆਪਣੇ ਗ੍ਰਾਹਕਾਂ ਦੇ ਕਰੀਬ ਪਹੁੰਚ ਸਕਣਗੇ। ਉੱਥੇ ਹੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ, ਐਲਪੀਜੀ ਦੇ ਇੰਚਾਰਜ ਟੀ. ਪੀਤਾਂਬਰਮ ਨੇ ਕਿਹਾ ਹੈ ਕਿ ਵਟਸਐਪ ਦੇ ਜਰੀਏ ਬੁਕਿੰਗ ਕਰਨ ਤੋਂ ਬਾਅਦ ਗ੍ਰਾਹਕਾਂ ਨੂੰ ਸੰਦੇਸ਼ ਦੇ ਨਾਲ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਉਹ ਡੈਬਿਟ. ਕ੍ਰੈਡਿਟ ਕਾਰਡ, ਯੂਪੀਆਈ ਅਤੇ ਅਮੇਜ਼ਨ ਪੇਮੈਂਟ ਵਰਗੇ ਹੋਰ ਐਪਾਂ ਰਾਹੀਂ ਭੁਗਤਾਨ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਕੰਪਨੀ ਐਲਪੀਜੀ ਡਿਲਵਰੀ ਉੱਤੇ ਨਜ਼ਰ ਰੱਖਣ ਅਤੇ ਗ੍ਰਾਹਕਾਂ ਤੋਂ ਉਸ ਬਾਰੇ ਵਿਚ ਉਨ੍ਹਾਂ ਦੀ ਪ੍ਰਤੀਕਿਰਿਆ ਲੈਣ ਵਰਗੇ ਨਵੇਂ ਕਦਮਾਂ ਉੱਤੇ ਵੀ ਗੌਰ ਕਰੇਗੀ।

Leave a Reply

Your email address will not be published. Required fields are marked *