ਹਵਾਈ ਫੌਜ ਦੀ ਵਧੀ ਤਾਕਤ, ਤੇਜਸ ਲੜਾਕੂ ਜਹਾਜ਼ ਦੀ ਦੂਜੀ ਸਕੁਐਡਰਨ ਏਅਰਫੋਰਸ ‘ਚ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਅਤੇ ਨੇਪਾਲ ਨਾਲ ਸੀਮਾ ਉੱਤੇ ਤਣਾਅ ਵਿਚਾਲੇ ਭਾਰਤੀ ਏਅਰਫੋਰਸ ਨੂੰ ਅੱਜ ਹੋਰ ਵੀ ਮਜ਼ਬੂਤੀ ਮਿਲੀ ਹੈ। ਦਰਅਸਲ ਦੇਸ਼ ‘ਚ ਬਣਾਏ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਅਤੇ ਨੇਪਾਲ ਨਾਲ ਸੀਮਾ ਉੱਤੇ ਤਣਾਅ ਵਿਚਾਲੇ ਭਾਰਤੀ ਏਅਰਫੋਰਸ ਨੂੰ ਅੱਜ ਹੋਰ ਵੀ ਮਜ਼ਬੂਤੀ ਮਿਲੀ ਹੈ। ਦਰਅਸਲ ਦੇਸ਼ ‘ਚ ਬਣਾਏ ਗਏ ਲੜਾਕੂ ਜਹਾਜ਼ ਤੇਜਸ ਦੀ ਦੂਜੀ ਸਕੁਐਡਰਨ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋ ਗਈ ਹੈ ਜਿਸ ਨੂੰ ਕਿ ਫਲਾਇੰਗ ਬੁਲੇਟਜ਼ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਖੁਦ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਤੇਜਸ ਲੜਾਕੂ ਜਹਾਜ਼ ਵਿਚ ਉਡਾਣ ਭਰ ਕੇ ਕੀਤੀ ਹੈ।

ਇਸ ਪ੍ਰੋਗਰਾਮ ਦਾ ਆਯੋਜਨ ਅੱਜ ਬੁੱਧਵਾਰ ਨੂੰ ਤਾਮਿਨਾਡੂ ਦੇ ਕੋਇੰਬਟੂਰ ਦੇ ਕੋਲ ਸੁਲੂਰ ਏਅਰਫੋਰਸ ਸਟੇਸ਼ਨ ਉੱਤੇ ਕੀਤਾ ਗਿਆ ਹੈ। ਹਵਾਈ ਸੈਨਾ ਦੀ 18ਵੀਂ ਸਕੁਐਡਰਨ ਐਲਸੀਏ ਤੇਜਸ ਜਹਾਜ਼ਾਂ ਨਾਲ ਲੈਸ ਹੈ। ਤੇਜਸ ਦੇਸ਼ ਵਿਚ ਬਣਾਇਆ ਗਿਆ ਲੜਾਕੂ ਜਹਾਜ਼ ਹੈ ਅਤੇ ਇਸ ਦੇ ਹਵਾਈ ਫੌਜ਼ ਵਿਚ ਸ਼ਾਮਲ ਹੋਣ ਨਾਲ ਫੌਜ ਦੀ ਤਾਕਤ ਹੋਰ ਵੀ ਵੱਧੇਗੀ। ਤੇਜਸ ਚੌਥੀ ਪੀੜੀ ਦਾ ਲੜਾਕੂ ਜਹਾਜ਼ ਹੈ ਜਿਸ ਨੂੰ ਐਰੋਨੋਟਿਕਲ ਡਿਵੈਲਪਮੈਂਟ ਏਜੰਸੀ ਅਤੇ ਹਿੰਦੁਸਤਾਨ ਐਰੋਨੋਟਿਕਲ ਲਿਮਟਿਡ ਨੇ ਤਿਆਰ ਕੀਤਾ ਹੈ। ਮੀਡੀਆ ਰਿਪੋੋਰਟਾਂ ਦੀ ਮੰਨੀਏ ਤਾਂ ਹਵਾਈ ਫੌਜ਼ ਪਹਿਲਾਂ ਹੀ 40 ਤੇਜਸ ਲੜਾਕੂ ਜਹਾਜ਼ਾਂ ਦਾ ਆਰਡਰ ਦੇ ਚੁੱਕੀ ਹੈ ਅਤੇ ਜਲਦੀ ਹੀ ਐਚਏਐਲ ਨੂੰ 83 ਹੋਰ ਜਹਾਜ਼ਾ ਦਾ ਆਰਡਰ ਦਿੱਤਾ ਜਾ ਸਕਦਾ ਹੈ ਜਿਸ ਉੱਤੇ ਲਗਭਗ 38,000 ਕਰੋੜ ਰੁਪਏ ਖਰਚ ਹੋਣਗੇ।

ਦੱਸ ਦਈਏ ਕਿ ਕਿ ਤੇਜਸ ਨਾਲ ਲੈਸ ਦੂਸਰੀ ਅਤੇ ਹਵਾਈ ਸੈਨਾ ਦੀ 18ਵੀ ਸੁਕਐਡਰਨ ਦੀ ਸਥਾਪਨਾ 1965 ਵਿਚ ਕੀਤੀ ਗਈ ਸੀ ਜਿਸ ਦਾ ਆਦਰਸ਼ ਵਾਕ ਤੇਜ਼ ਅਤੇ ਨਿਡਰ ਹੈ। ਇਸ ਸੁਐਡਰਨ ਨੂੰ 15 ਅਪ੍ਰੈਲ 2016 ਨੂੰ ਸੇਵ ਮੁਕਤ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਇਹ ਮਿਗ 27 ਲੜਾਕੂ ਜਹਾਜ਼ ਉੱਡਾ ਰਹੀ ਸੀ  ਪਰ 1 ਅਪ੍ਰੈਲ 2020 ਨੂੰ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਕਐਡਰਨ ਦੀ ਕਮੀ ਨਾਲ ਜੂਝ ਰਹੀ ਹਵਾਈ ਫੌਜ ਨੂੰ ਇਸ ਸਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਫਰਾਂਸ ਤੋਂ ਮਿਲਣ ਜਾ ਰਹੀ ਹੈ। ਉੱਥੇ ਹੀ ਤੇਜਸ ਦੀ ਇਕ ਨਵੀਂ ਸੁਕਐਡਰਨ ਦਾ ਸ਼ਾਮਲ ਹੋਣ ਹਵਾਈ ਫੌਜ਼ ਲਈ ਰਾਹਤ ਭਰੀ ਖਬਰ ਹੈ।

Leave a Reply

Your email address will not be published. Required fields are marked *