ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਹੁਣ ਤੱਕ ਕੁੱਲ 60,490 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦੀ ਦਰ ਵਿਚ ਸੁਧਾਰ ਜਾਰੀ ਹੈ ਅਤੇ ਇਸ ਵੇਲੇ ਇਹ 41.61 ਫੀਸਦੀ ਹੈ ਅਤੇ ਭਾਰਤ ਵਿਚ ਮੌਤ ਦਰ ਵਿਸ਼ਵ ‘ਚ ਸੱਭ ਤੋਂ ਘੱਟ ਹੈ। ਹੁਣ ਇਹ 2.87 ਫੀਸਦੀ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
A total of 60,490 patients have recovered so far from #COVID19. Recovery rate continues to improve and presently it is 41.61%. The fatality rate is one among the lowest in the world, it is 2.87% now: Lav Agarwal, Union Health Ministry Joint Secretary. #COVID19Pandemic pic.twitter.com/b8WcIT0fHI
— ANI (@ANI) May 26, 2020
ਲਵ ਅਗਰਵਾਲ ਅਨੁਸਾਰ ”ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਬੇਹਤਰ ਹੈ। ਸਾਡੇ ਇੱਥੇ ਪ੍ਰਤੀ ਲੱਖ ਅਬਾਦੀ ਉੱਤੇ 10.7 ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ ਪਹਿਲਾਂ ਮੌਤ ਦਰ 3.03 ਫੀਸਦੀ ਸੀ ਜੋ ਕਿ ਹੁਣ 2.87 ਫੀਸਦੀ ਹੋ ਗਈ ਹੈ”। ਅਗਰਵਾਲ ਨੇ ਦੱਸਿਆ ਹੈ ਕਿ ਸੰਕਰਮਨ ਨਾਲ 50 ਫ਼ੀਸਦੀ ਮੌਤਾਂ ਬਜ਼ੁਰਗਾਂ ਦੀਆਂ ਹੋਈਆਂ ਹਨ ਅਤੇ ਕੇਂਦਰ ਸਰਕਾਰ ਬਜ਼ੁਰਗਾਂ ਦੀ ਸਿਹਤ ਦਾ ਪੂਰਾ ਖਿਆਲ ਰੱਖ ਰਹੀ ਹੈ। ਅਗਰਵਾਲ ਦਾ ਕਹਿਣਾ ਸੀ ਕਿ ”ਜਦੋਂ ਪਹਿਲਾ ਲਾਕਡਾਊਨ ਸੀ ਤਾਂ ਠੀਕ ਹੋਣ ਵਾਲਿਆਂ ਦੀ ਦਰ 5 ਫੀਸਦੀ ਦੇ ਆਸਪਾਸ ਸੀ। ਦੂਜੇ ਲਾਕਡਾਊਨ ਵਿਚ ਇਹ 11.24 ਫੀਸਦੀ ਹੋ ਗਈ ਅਤੇ ਤੀਜ਼ੇ ਲਾਕਡਾਊਨ ਦੌਰਾਨ ਇਸ ਵਿਚ ਹੋਰ ਇਜ਼ਾਫਾ ਹੋ ਗਿਆ ਤੇ ਇਹ ਵੱਧ ਕੇ 26.59 ਫੀਸਦੀ ਹੋ ਗਈ, ਮੌਜੂਦਾ ਸਮੇਂ ਵਿਚ ਇਹ 41.61 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ”। ਉੱਥੇ ਹੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਚ 612 ਲੈਬਾਂ ਹਨ ਜੋ ਕਿ ਕੋਰੋਨਾ ਵਾਇਰਸ ਦੀ ਟੈਸਟਿੰਗ ਕਰ ਰਹੀਆਂ ਹਨ ਅਤੇ ਇਕ ਦਿਨ ‘ਚ ਔਸਤਨ 1.1 ਲੱਖ ਟੈਸਟਿੰਗ ਹੋ ਰਹੀ ਹੈ।ਆਈਸੀਐਮਆਰ ਮੁਤਾਬਕ ਕੋਰੋਨਾ ਨਾਲ ਲੜਨ ਵਿਚ ਲੱਗੇ ਹੋਏ ਸਿਹਤ ਕਰਮੀਆਂ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਪਰ ਇਸ ਦੇ ਇਸਤਮਾਲ ਕਰਨ ‘ਤੇ ਉੱਲਟੀ ਆਉਣ ਦੀ ਪਰੇਸ਼ਾਨੀ ਹੋ ਰਹੀ ਹੈ ਇਸ ਲਈ ਇਹ ਹਦਾਇਤ ਦਿੱਤੀ ਗਈ ਹੈ ਕਿ ਇਸ ਦਵਾਈ ਨੂੰ ਹਮੇਸ਼ਾ ਕੁੱਝ ਖਾਣ ਤੋਂ ਬਾਅਦ ਹੀ ਲਿਆ ਜਾਵੇ।
