ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੰਗਲਵਾਰ ਨੂੰ ਆਨਲਾਈਨ ਪ੍ਰੈਸ ਕਾਨਫਰੰਸ ਕਰਦੇ ਹੋਏ ਦੇਸ਼ ਵਿਚ ਕੋਰੋਨਾ ਕਾਰਨ ਕੀਤੇ ਲਾਕਡਾਊਨ ਨੂੰ ਫੇਲ ਕਰਾਰ ਦਿੱਤਾ ਹੈ ਅਤੇ ਪੀਐਮ ਮੋਦੀ ਤੋਂ ਅਗਲੀ ਰਣਨੀਤੀ ਬਾਰੇ ਪੁੱਛਿਆ ਹੈ। ਨਾਲ ਹੀ ਉਨ੍ਹਾਂ ਨੇ ਮੁੜ ਤੋਂ ਆਪਣੀ ਮੰਗ ਨੂੰ ਦਹਰਾਉਂਦਿਆਂ ਕਿਹਾ ਕਿ ਕਿਹਾ ਹੈ ਕਿ ਸਰਕਾਰ ਦੁਆਰਾ ਗਰੀਬਾਂ ਅਤੇ ਮਜ਼ਦੂਰਾਂ ਨੂੰ ਆਰਥਿਕ ਤੌਰ ‘ਤੇ ਮਦਦ ਦਿੱਤੀ ਜਾਣੀ ਚਾਹੀਦੀ ਹੈ।
India is the only country where the virus is exponentially rising and we are removing the lockdown. The aim and purpose of the lockdown has failed. India is facing the result of a failed lockdown: Rahul Gandhi, Congress #COVID19 pic.twitter.com/WsKBznGYq9
— ANI (@ANI) May 26, 2020
ਰਾਹੁਲ ਗਾਂਧੀ ਨੇ ਕਿਹਾ ਹੈ ਕਿ ”ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅਸੀ ਲਾਕਡਾਊਨ ਨੂੰ ਹਟਾ ਰਹੇ ਹਾਂ। ਲਾਕਡਾਊਨ ਦਾ ਉਦੇਸ਼ ਅਸਫਲ ਰਿਹਾ ਹੈ ਅਤੇ ਦੇਸ਼ ਨੂੰ ਅਸਫਲ ਲਾਕਡਾਊਨ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ”। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਉਮੀਦ ਸੀ ਕਿ ਕੋਰੋਨਾ 21 ਦਿਨਾਂ ਵਿਚ ਕੰਟਰੋਲ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਹੈ। ਰਾਹੁਲ ਗਾਂਧੀ ਨੇ ਆਪਣੀ ਪੁਰਾਣੀ ਮੰਗ ਨੂੰ ਮੁੜ ਤੋਂ ਦਹਰਾਉਂਦਿਆਂ ਕਿਹਾ ਕਿ ਗਰੀਬਾ ਅਤੇ ਮਜ਼ਦੂਰਾਂ ਨੂੰ 7500 ਰੁਪਏ ਦੀ ਮਦਦ ਦਿੱਤੀ ਜਾਵੇ ਅਤੇ ਸੂਬਾ ਸਰਕਾਰਾਂ ਨੂੰ ਕੇਂਦਰ ਵੱਲੋਂ ਪੂਰੀ ਮਦਦ ਮਿਲਣੀ ਚਾਹੀਦੀ ਹੈ। ਗਾਂਧੀ ਨੇ ਅੱਗੇ ਕਿਹਾ ਕਿ ”ਲਾਕਡਾਊਨ ਨੂੰ 60 ਦਿਨ ਹੋ ਚੁੱਕੇ ਹਨ ਅਤੇ ਸੰਕਰਮਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਹੈ ਜਿੱਥੇ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ। ਪੀਐਮ ਮੋਦੀ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਸਟਾਫ ਤੋਂ ਇਹ ਉਮੀਦ ਨਹੀਂ ਸੀ ਕਿ ਅਜਿਹਾ ਹੋਵੇਗਾ”। ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ”ਅਸੀ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤੁਹਾਡੀ ਰਣਨੀਤੀ ਕੀ ਹੈ। ਲਾਕਡਾਊਨ ਨੂੰ ਤੁਸੀ ਕਿਸ ਤਰ੍ਹਾ ਵੇਖਦੇ ਹੋ। ਗਰੀਬਾਂ, ਮਜ਼ਦੂਰਾਂ ਅਤੇ ਐਮਐਸਐਮਈ ਨੂੰ ਕਿਵੇਂ ਮਦਦ ਕਰੋਗੇ”। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀ ਕਾਂਗਰਸ ਸਾਸ਼ਿਤ ਸੂਬਿਆਂ ਵਿਚ ਗਰੀਬਾਂ ਤੇ ਕਿਸਾਨਾਂ ਨੂੰ ਪੈਸੇ ਦੇ ਰਹੇ ਹਾਂ ਪਰ ਕੇਂਦਰ ਦੀ ਮਦਦ ਤੋਂ ਬਿਨਾ ਸੂਬੇ ਆਪਣਾ ਕੰਮ ਕਾਜ ਨਹੀਂ ਕਰ ਸਕਦੇ ਹਨ।
