ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਪੂਰੇ ਸੂਬੇ ਵਿਚੋਂ 21 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2081 ਹੋ ਗਈ ਹੈ। ਉੱਥੇ ਹੀ 15 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 10, ਜਲੰਧਰ ਤੋਂ 6, ਤਰਨਤਾਰਨ, ਕਪੂਰਥਲਾ, ਮੁਹਾਲੀ, ਪਟਿਆਲਾ ਅਤੇ ਸੰਗਰੂਰ ਤੋਂ 1-1 ਕੋਰੋਨਾ ਦੇ ਕੇਸ ਸਾਹਮਣੇ ਆਇਆ ਹੈ। ਉੱਥੇ ਹੀ ਜਲੰਧਰ ਵਿਚ 3, ਗੁਰਦਾਸਪੁਰ ਵਿਚ 1,ਨਵਾਂਸ਼ਹਿਰ ਵਿਚ 1 ਅਤੇ ਫਰੀਦਕੋਟ ਵਿਚ 10 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1913 ਹੋ ਗਈ ਹੈ ਜਦਕਿ ਮ੍ਰਿਤਕਾਂ ਦਾ ਕੁੱਲ ਅੰਕੜਾ 40 ਹੈ ਜਿਸ ਕਰਕੇ ਸੂਬੇ ਵਿਚ 128 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-329, ਠੀਕ ਹੋਏ- 297, ਮੌਤਾਂ-6
ਜਲੰਧਰ – ਕੁੱਲ ਕੇਸ – 220, ਠੀਕ ਹੋਏ -193, ਮੌਤਾਂ-6
ਲੁਧਿਆਣਾ- ਕੁੱਲ ਕੇਸ-173, ਠੀਕ ਹੋਏ-135, ਮੌਤਾਂ-7
ਤਰਨਤਾਰਨ ਕੁੱਲ ਕੇਸ-154, ਠੀਕ ਹੋਏ-152, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-132, ਠੀਕ ਹੋਏ-122, ਮੌਤਾਂ-3
ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-101, ਮੌਤਾਂ-1
ਪਟਿਆਲਾ-ਕੁੱਲ ਕੇਸ-108, ਠੀਕ ਹੋਏ-100, ਮੌਤਾਂ-2
ਮੁਹਾਲੀ – ਕੁੱਲ ਕੇਸ – 103, ਠੀਕ ਹੋਏ – 99, ਮੌਤਾਂ –3
ਹੁਸ਼ਿਆਰਪੁਰ- ਕੁੱਲ ਕੇਸ-106, ਠੀਕ ਹੋਏ-88, ਮੌਤਾਂ-5
ਸੰਗਰੂਰ ਕੁੱਲ ਕੇਸ-89, ਠੀਕ ਹੋਏ-88, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-65, ਮੌਤਾਂ-0
ਫਰੀਦਕੋਟ- ਕੁੱਲ ਕੇਸ-61, ਠੀਕ ਹੋਏ-60, ਮੌਤਾਂ-0
ਰੋਪੜ- ਕੁੱਲ ਕੇਸ-60, ਠੀਕ ਹੋਏ-59, ਮੌਤਾਂ-1
ਮੋਗਾ- ਕੁੱਲ ਕੇਸ-59, ਠੀਕ ਹੋਏ-59, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-57, ਠੀਕ ਹੋਏ-57, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-42, ਠੀਕ ਹੋਏ-42, ਮੌਤਾਂ-0
ਬਠਿੰਡਾ- ਕੁੱਲ ਕੇਸ-42 ਠੀਕ ਹੋਏ-41, ਮੌਤਾਂ-0
ਕਪੂਰਥਲਾ-ਕੁੱਲ ਕੇਸ-36, ਠੀਕ ਹੋਏ-30, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਪਠਾਨਕੋਟ- ਕੁੱਲ ਕੇਸ-39, ਠੀਕ ਹੋਏ-28, ਮੌਤਾਂ-1
ਬਰਨਾਲਾ ਕੁੱਲ ਕੇਸ-22, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2081, ਠੀਕ ਹੋਏ 1913, ਮੌਤਾਂ 40
