ਚੀਨ ਦੁਆਰਾ ਸੀਮਾ ‘ਤੇ ਭਾਰਤੀ ਜਵਾਨਾਂ ਨੂੰ ਹਿਰਾਸਤ ‘ਚ ਲੈਣ ਵਾਲੀਆਂ ਖਬਰਾਂ ਗਲਤ- ਭਾਰਤੀ ਸੈਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਲਗਾਤਾਰ ਜਾਰੀ ਹੈ। ਪਿਛਲੇ ਕੁੱਝ ਦਿਨਾਂ ਤੋਂ ਚੀਨ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਕੋਈ ਨਾ ਕੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਲਗਾਤਾਰ ਜਾਰੀ ਹੈ। ਪਿਛਲੇ ਕੁੱਝ ਦਿਨਾਂ ਤੋਂ ਚੀਨ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਕੋਈ ਨਾ ਕੋਈ ਗੜਬੜੀ ਕਰਦਾ ਵਿਖਾਈ ਦੇ ਰਿਹਾ ਹੈ। ਇਸ ਤਣਾਅ ਵਿਚਾਲੇ ਹਾਲ ‘ਚ ਹੀ ਇਹ ਖਬਰਾਂ ਆਈਆਂ ਸਨ ਕਿ ਚੀਨ ਨੇ ਲਦਾਖ ਸੀਮਾ ਉੱਤੇ ਭਾਰਤੀ ਸੈਨਿਕਾ ਉੱਤੇ ਹਮਲਾ ਕੀਤਾ ਸੀ ਅਤੇ ਉਨਹਾਂ ਦੀ ਹਥਿਆਰ ਖੋਹ ਕੇ ਹਿਰਾਸਤ ਵਿਚ ਲੈ ਲਿਆ ਸੀ ਇਨ੍ਹਾਂ ਸਾਰੀਆਂ ਖਬਰਾਂ ਨੂੰ ਭਾਰਤੀ ਸੈਨਾ ਨੇ ਗਲਤ ਦੱਸਿਆ ਹੈ ਅਤੇ ਮੀਡੀਆ ਦੇ ਇਕ ਹਿੱਸੇ ਦੁਆਰਾ ਅਜਿਹੀ ਕਿਸੇ ਖਬਰ ਨੂੰ ਚਲਾਉਣ ਉੱਤੇ ਰੋਸ਼ ਵੀ ਜਤਾਇਆ ਹੈ।

ਭਾਰਤੀ ਸੈਨਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਹੈ ਕਿ ”ਚੀਨ ਦੀ ਸਰਹੱਦ ਉੱਤੇ ਭਾਰਤੀ ਸੈਨਿਕਾ ਦੀ ਕੋਈ ਨਜ਼ਰਬੰਦੀ ਨਹੀਂ ਕੀਤੀ ਗਈ ਹੈ। ਅਸੀ ਅਜਿਹੀ ਖਬਰਾਂ ਤੋਂ ਸਾਫ਼ ਇਨਕਾਰ ਕਰਦੇ ਹਾਂ। ਮੀਡੀਆ ਆਊਟਲੇਟਜ਼ ਦੁਆਰਾ ਬਿਨਾਂ ਸੋਚੇ ਸਮਝੇ ਚਲਾਈ ਗਈ ਖਬਰਾਂ ਨਾਲ ਰਾਸ਼ਟਰ ਹਿੱਤ ਨੂੰ ਨੁਕਸਾਨ ਪਹੁੰਚਦਾ ਹੈ”। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਨਿਰੰਤਰ ਵੱਧਦਾ ਜਾ ਰਿਹਾ ਹੈ। ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਕੋਲ ਪੈਂਗੌਗ ਝੀਲ ਅਤੇ ਗਾਲਵਾਨ ਵੈਲੀ ਦੇ ਨੇੜੇ ਚੀਨ ਤੇਜ਼ੀ ਨਾਲ ਆਪਣੇ ਸੈਨਿਕਾ ਦੀ ਸੰਖਿਆ ਵਧਾ ਰਿਹਾ ਹੈ। ਪਿਛਲੇ 2 ਹਫ਼ਤਿਆਂ ਤੋਂ ਚੀਨ ਨੇ ਇਨ੍ਹਾਂ ਇਲਾਕਿਆਂ ਵਿਚ 100 ਤੋਂ ਜ਼ਿਆਦਾ ਟੈਂਟ ਬਣਾ ਦਿੱਤੇ ਹਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਭਾਰਤ ਨੇ ਵੀ ਆਪਣੇ ਸੈਨਿਕਾ ਦੀ ਗਿਣਤੀ ਇੱਥੇ ਵਧਾ ਦਿੱਤੀ ਹੈ। ਉੱਥੇ ਹੀ ਇਸ ਪੂਰੇ ਘਟਨਾਕ੍ਰਮ ਵਿਚਾਲੇ ਬੀਤੇ ਸ਼ੁੱਕਰਵਾਰ ਨੂੰ ਫੌਜ਼ ਮੁੱਖੀ ਮਨੋਜ ਮੁਕੁੰਦ ਨਰਵਣੇ ਨੇ ਲੱਦਾਖ ਦਾ ਦੌਰਾ ਕੀਤਾ ਸੀ। ਆਰਮੀ ਚੀਫ਼ ਐਮਐਮ ਨਰਵਣੇ ਨੇ ਲੱਦਾਖ , ਖਾਸਕਰ ਪੂਰਬੀ ਲੱਦਾਖ ਵਿਚ ਸੈਨਾ ਦੀ ਕਾਰਜਸ਼ੀਲ ਤਿਆਰੀਆਂ ਦਾ ਮੁਆਇਨਾ ਕੀਤਾ ਸੀ। ਉਨ੍ਹਾਂ ਨੇ ਉੱਤਰੀ ਕਮਾਂਡ ਅਤੇ ਲੱਦਾਖ ਦੀ ਸੁਰੱਖਿਆ ਨੂੰ ਸੰਭਾਲਣ ਵਾਲੇ ਸੈਨਾ ਦੇ 14 ਕੋਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਵਾਨਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਸੀ।

Leave a Reply

Your email address will not be published. Required fields are marked *