CDS ਚੀਫ ਬਿਪਿਨ ਰਾਵਤ ਅਗਲੇ ਇਕ ਸਾਲ ਤੱਕ ਆਪਣੀ ਸੈਲਰੀ ‘ਚੋ 50 ਹਜ਼ਾਰ ਰੁਪਏ ਪੀਐਮ ਕੇਅਰਜ਼ ਫੰਡ ‘ਚ ਕਰਨਗੇ ਦਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਵਿਚ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਮਹਾਂਮਾਰੀ ਵਿਰੁੱਧ ਆਰਥਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਵਿਚ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਮਹਾਂਮਾਰੀ ਵਿਰੁੱਧ ਆਰਥਿਕ ਪੱਖੋਂ ਨਜਿੱਠਣ ਲਈ ਪੀਐਮ ਕੇਅਰਜ਼ ਫੰਡ ਬਣਾਇਆ ਗਿਆ ਹੈ ਜਿਸ ਵਿਚ ਹਰ ਆਮ ਤੋਂ ਖਾਸ ਵਿਅਕਤੀ ਆਪਣਾ ਸਹਿਯੋਗ ਦੇ ਰਿਹਾ ਹੈ। ਉੱਥੇ ਹੁਣ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਵੀ ਆਪਣਾ ਯੋਗਦਾਨ ਦਿੰਦੇ ਹੋਏ ਅਗਲੇ ਇਕ ਸਾਲ ਤੱਕ ਹਰ ਮਹੀਨੇ ਸੈਲਰੀ ਚੋਂ 50 ਹਜ਼ਾਰ ਰੁਪਏ ਇਸ ਫੰਡ ਵਿਚ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

ਖਬਰ ਏਜੰਸੀ ਏਐਨਆਈ ਨੇ ਡਿਫੈਂਸ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮਾਰਚ ਮਹੀਨੇ ਵਿਚ ਹੀ ਸੀਡੀਐਸ ਚੀਫ ਜਨਰਲ ਬਿਪਿਨ ਰਾਵਤ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਅਗਲੇ ਇਕ ਸਾਲ ਤੱਕ ਉਨ੍ਹਾਂ ਦੀ ਸੈਲਰੀ ਤੋਂ ਹਰ ਮਹੀਨੇ 50 ਹਜ਼ਾਰ ਰੁਪਏ ਦੀ ਕਟੌਤੀ ਕਰਕੇ ਪੀਐਮ ਕੇਅਰਜ਼ ਫੰਡ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਸੀਡੀਐਸ ਰਾਵਤ ਦੀ ਅਪ੍ਰੈਲ ਮਹੀਨੇ ਦੀ ਪਹਿਲੀ ਸੈਲਰੀ ਤੋਂ 50 ਹਜ਼ਾਰ ਰੁਪਏ ਕੱਟ ਕੇ ਪੀਐਮ ਕੇਅਰਜ਼ ਫਂਡ ਵਿਚ ਜਮ੍ਹਾ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਪੀਐਮ ਕੇਅਰਜ਼ ਫੰਡ ਦੀ ਸ਼ੁਰੂਆਤ ਹੁੰਦੇ ਹੀ ਚੀਫ ਆਫ ਡਿਫੈਂਸ ਸਟਾਫ ਸਮੇਤ ਸਾਰੇ ਫੌਜੀ ਕਰਮਚਾਰੀਆਂ ਨੇ ਆਪਣੀ ਇਕ ਦਿਨ ਦੀ ਸੈਲਰੀ ਵੀ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ਵਿਚ ਡੋਨੇਟ ਕੀਤੀ ਸੀ। ਦੱਸ ਦਈਏ ਕਿ ਕੋਰੋਨਾ ਵਿਰੁੱਧ ਲੜਨ ਵਾਸਤੇ ਪਿਛਲੇ ਦਿਨਾਂ ਵਿਚ ਪੀਐਮ ਕੇਅਰਜ਼ ਫੰਡ ਵਿਚੋਂ 3100 ਕਰੋੜ ਰੁਪਏ ਅਲਾਟ ਵੀ ਕੀਤੇ ਗਏ ਸਨ। ਇਨ੍ਹਾਂ ਵਿਚੋਂ 2000 ਕਰੋੜ ਰੁਪਏ 50 ਹਜ਼ਾਰ ਵੈਂਟੀਲੇਟਰ ਖਰੀਦਣ, 100 ਕਰੋੜ ਰੁਪਏ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਬਣਾਉਣ ਅਤੇ 1000 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ, ਖਾਣ-ਪੀਣ ਅਤੇ ਮੈਡਕੀਲ ਜਰੂਰਤਾਂ ਉੱਤੇ ਖਰਚਣ ਦੀ ਗੱਲ ਕਹੀ ਗਈ ਸੀ।

Leave a Reply

Your email address will not be published. Required fields are marked *