ਦੁਨੀਆ ਵਿਚ ਹੁਣ ਤੱਕ 20 ਲੱਖ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਹੋ ਚੁੱਕੇ ਹਨ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਨਾਲ ਲੜ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 51 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 3 ਲੱਖ 34 ਤੋਂ ਜ਼ਿਆਦਾ ਕੋਰੋਨਾ ਪੀੜਤ ਆਪਣੀ ਜਾਨ ਤੋਂ ਹੱਥ ਵੀ ਧੋ ਚੁੱਕੇ ਹਨ। ਉੱਥੇ ਹੀ ਹੁਣ ਤੱਕ 20 ਲੱਖ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ ਅਤੇ ਉਹ ਸਿਹਤਯਾਬ ਹੋ ਗਏ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 5,194,879 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 334,622 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,081,511 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਗਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2,778,746 ਹੋ ਗਈ ਹੈ। ਉਂਝ ਤਾਂ ਕੋਰੋਨਾ ਆਪਣਾ ਖਤਰਨਾਕ ਰੂਪ ਪੂਰੀ ਦੁਨੀਆ ਵਿਚ ਵਿਖਾ ਰਿਹਾ ਹੈ ਪਰ ਵਿਸ਼ਵ ਦਾ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਦਾ ਸੱਭ ਤੋਂ ਵੱਧ ਪ੍ਰਕੋਪ ਝੇਲ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 1,620,902 ਹੋ ਚੁੱਕੀ ਹੈ ਅਤੇ ਹੁਣ ਤੱਕ 96,354 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ,  ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ ।

ਰੂਸ – ਕੁੱਲ ਕੇਸ-317,554, ਮੌਤਾਂ-3,099

ਬ੍ਰਾਜ਼ੀਲ – ਕੁੱਲ ਕੇਸ – 310,921, ਮੌਤਾਂ-20,082

ਸਪੇਨ- ਕੁੱਲ ਕੇਸ – 280,117, ਮੌਤਾਂ- 27,940

ਯੂਕੇ- ਕੁੱਲ ਕੇਸ -250,908, ਮੌਤਾਂ-36,042

ਇਟਲੀ – ਕੁੱਲ ਕੇਸ – 228,006, ਮੌਤਾਂ- 32,486

ਫਰਾਂਸ- ਕੁੱਲ ਕੇਸ- 181,826, ਮੌਤਾਂ-28,215

ਜਰਮਨੀ- ਕੁੱਲ ਕੇਸ -179,021, ਮੌਤਾਂ-8,309

ਤੁਰਕੀ- ਕੁੱਲ ਕੇਸ- 153,548, ਮੌਤਾਂ-4,249

ਈਰਾਨ – ਕੁੱਲ ਕੇਸ -129,341, ਮੌਤਾਂ-7,249

ਭਾਰਤ- ਕੁੱਲ ਕੇਸ – 118,501, ਮੌਤਾਂ-3,585

ਪੇਰੂ–ਕੁੱਲ ਕੇਸ- 108,769, ਮੌਤਾਂ-3,148

ਚੀਨ- ਕੁੱਲ ਕੇਸ – 82,971 ਮੌਤਾਂ-4,634

ਕਨੇਡਾ-  ਕੁੱਲ ਕੇਸ- 81,324, ਮੌਤਾਂ-6,152

ਸਾਊਦੀ ਅਰਬ- ਕੁੱਲ ਕੇਸ- 65,077, ਮੌਤਾਂ-351

ਮੈਕਸੀਕੋ-ਕੁੱਲ ਕੇਸ- 59,567, ਮੌਤਾਂ-6,510

ਚਿਲੀ-ਕੁੱਲ ਕੇਸ-57,581, ਮੌਤਾਂ-589

ਬੈਲਜ਼ੀਅਮ-ਕੁੱਲ ਕੇਸ- 56,235, ਮੌਤਾਂ-9,186

ਪਾਕਿਸਤਾਨ-ਕੁੱਲ ਕੇਸ-48,091, ਮੌਤਾਂ-1,017

Leave a Reply

Your email address will not be published. Required fields are marked *