ਮਹਾਚਕਰਵਤੀ ਤੂਫਾਨ ‘ਅਮਫਾਨ’ ਨੇ ਉੜੀਸਾ ਤੇ ਪੱਛਮੀ ਬੰਗਾਲ ‘ਚ ਮਚਾਈ ਭਾਰੀ ਤਬਾਹੀ, ਇਕ ਦਰਜਨ ਤੋਂ ਵੱਧ ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਬੁੱਧਵਾਰ ਨੂੰ ਆਏ ਮਹਾਚਕਰਵਤੀ ਤੂਫਾਨ ‘ਅਮਫਾਨ’ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿਚ ਭਾਰੀ ਤਬਾਹੀ ਮਚਾਈ ਹੈ। ਦੋਵਾਂ ਸੂਬਿਆਂ ਦੇ ਵਿਚ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਬੁੱਧਵਾਰ ਨੂੰ ਆਏ ਮਹਾਚਕਰਵਤੀ ਤੂਫਾਨ ‘ਅਮਫਾਨ’ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿਚ ਭਾਰੀ ਤਬਾਹੀ ਮਚਾਈ ਹੈ। ਦੋਵਾਂ ਸੂਬਿਆਂ ਦੇ ਵਿਚ ਇਸ ਤੂਫਾਨ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿਚ 10 ਤੋਂ 12 ਅਤੇ ਉੜੀਸਾ ਵਿਚ ਦੋ ਲੋਕ ਇਸ ਤੂਫਾਨ ਦੀ ਚਪੇਟ ਵਿਚ ਆਉਣ ਕਰਕੇ ਮਾਰੇ ਗਏ ਹਨ। ਸੜਕਾਂ ਉੱਤੇ ਪਾਣੀ ਭਰ ਗਿਆ ਹੈ। ਦਰਖਤ ਜੜ ਤੋਂ ਉੱਖੜ ਗਏ ਹਨ ਅਤੇ ਬਿਜਲੀ ਦੇ ਖੰਬੇ ਮੁੱਧੇ ਮੂੰਹ ਡਿੱਗੇ ਹੋਏ ਪਏ ਹਨ।

ਪੱਛਮੀ ਬੰਗਾਲ ਦੇ ਦੀਘਾ ਇਲਾਕੇ ਅਤੇ ਬੰਗਲਾਦੇਸ਼ ਦੇ ਹਟੀਆ ਦੀਪ ਵਿਚਕਾਰ ਤੂਫਾਨ ਨੇ ਦੁਪਹਿਰ 3 ਵਜੇ ਦੇ ਕਰੀਬ ਦਸਤਕ ਦਿੱਤੀ। ਮੌਸਮ ਵਿਭਾਗ ਅਨੁਸਾਰ ਪੱਛਮੀ ਬੰਗਾਲ ਤੇ ਉੜੀਸਾ ਦੇ ਤੱਟੀ ਇਲਾਕਿਆਂ ਵਿਚ ਲਗਭਗ 185 ਤੋਂ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਸਮੁੰਦਰ ਵਿਚ ਵੀ ਪੰਜ ਮੀਟਰ ਉੱਚੀ ਲਹਿਰਾਂ ਉੱਠੀਆਂ ਨਾਲ ਹੀ ਭਾਰੀ ਬਾਰਿਸ਼ ਹੋਈ ਹੈ ਜਿਸ ਕਰਕੇ ਥਾਂ-ਥਾਂ ਪਾਣੀ ਭਰ ਗਿਆ ਹੈ ਅਤੇ ਕਾਰਾਂ ਕਿਸ਼ਤੀਆਂ ਵਾਂਗੂ ਸੜਕਾਂ ਉੱਤੇ ਤੈਰਦੀਆਂ ਨਜ਼ਰ ਆ ਰਹੀਆਂ ਹਨ।

ਤੂਫਾਨ ਕਾਰਨ ਜੜ ਤੋਂ ਉੱਖੜ ਕੇ ਡਿੱਗੇ ਦਰਖਤਾਂ ਅਤੇ ਖੰਬਿਆਂ ਨੇ ਸੜਕਾਂ ‘ਤੇ ਖੜੇ ਵਾਹਨਾ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਹਾਲਾਂਕਿ ਹੁਣ ਇਨ੍ਹਾਂ ਦਰਖਤਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ ਇਕ ਦਰਜਨ ਲੋਕਾਂ ਦੀ ਮੌਤ ਹੋਈ ਹੈ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਜ਼ਮੀਨੀ ਪੱਧਰ ਉੱਤੇ ਲੱਗੇ ਹੋਏ ਹਨ ਅਤੇ ਮ੍ਰਿਤਕਾਂ ਦੀ ਸਹੀ ਅੰਕੜਾ ਪਤਾ ਲਗਾਇਆ ਜਾ ਰਿਹਾ ਹੈ। ਉੱਥੇ ਹੀ ਉੜੀਸਾ ਵਿਚ ਦੇ ਕੁਦਰਪਾੜਾ, ਬਾਲਾਸੋਰ ,ਜਾਜਪੁਰ, ਗੰਜਮ ਅਤੇ ਭਦਰਕ ਜਿਲ੍ਹੇ ਵਿਚ ਵੀ ਅਮਫਾਨ ਤੂਫਾਨ ਨੇ ਤਬਾਹੀ ਮਚਾਈ ਹੈ। ਇੱਥੇ ਵੀ ਬਾਰਿਸ਼ ਕਰਕੇ ਸੜਕਾਂ ‘ਤੇ ਪਾਣੀ ਭਰ ਗਿਆ ਹੈ ਅਤੇ ਤੇਜ਼ ਹਵਾਵਾਂ ਕਾਰਨ ਦਰਖਤ ਤਾਸ਼ ਦੇ ਪੱਤਿਆਂ ਦੀ ਤਰ੍ਹਾ ਸੜਕਾਂ ਉੱਤੇ ਖਿੰਡੇ ਪਏ ਹਨ, ਬਿਜਲੀ ਦੇ ਖੰਬੇ ਵੀ ਉਖੜ ਚੁੱਕੇ ਹਨ ਨਾਲ ਹੀ ਲੋਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆਂ ਹੈ।

ਦੋਵੇਂ ਸੂਬਿਆਂ ਵਿਚ ਹਵਾ ਦੀ ਰਫਤਾਰ ਘੱਟ ਚੁੱਕੀ ਹੈ ਅਤੇ ਤੂਫਾਨ ਬੰਗਲਾਦੇਸ਼ ਵੱਲ ਵੱਧ ਰਿਹਾ ਹੈ। ਭਾਰੀ ਨੁਕਸਾਨ ਹੋਣ ਕਰਕੇ ਕਈ ਸ਼ਹਿਰਾਂ ਵਿਚ ਬਿਜਲੀ ਗੁੱਲ ਪਈ ਹੈ ਅਤੇ ਇੰਟਰਨੈੱਟ ਸੇਵਾ ਠੱਪ ਹੋ ਚੁੱਕੀ ਹੈ। ਐਨਡੀਆਰਐਫ ਵੱਲੋਂ ਰੈਸਕਿਊ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਦੋਵੇਂ ਸੂਬਿਆਂ ਵਿਚ ਇਸ ਤੂਫਾਨ ਨਾਲ ਨਜਿੱਠਣ ਲਈ 39 ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

Leave a Reply

Your email address will not be published. Required fields are marked *