1 ਜੂਨ ਤੋਂ ਰੇਲਵੇ ਹਰ ਰੋਜ਼ ਚਲਾਵੇਗੀ ਨਾਨ-ਏਸੀ ਟਰੇਨਾਂ, ਜਲਦੀ ਸ਼ੁਰੂ ਹੋਵੇਗੀ ਆਨਲਾਈਨ ਬੁਕਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦੇ ਮੱਦੇਨਜ਼ਰ ਭਾਰਤ ਵਿਚ ਪਹਿਲਾਂ ਹੀ ਲਾਕਡਾਊਨ 4.0 ਲਾਗੂ ਹੋ ਚੁੱਕਿਆ ਹੈ । ਇਸ ਲਾਕਡਾਊਨ ਦੌਰਾਨ ਆਮ ਲੋਕਾਂ ਲਈ ਰੇਲ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦੇ ਮੱਦੇਨਜ਼ਰ ਭਾਰਤ ਵਿਚ ਪਹਿਲਾਂ ਹੀ ਲਾਕਡਾਊਨ 4.0 ਲਾਗੂ ਹੋ ਚੁੱਕਿਆ ਹੈ । ਇਸ ਲਾਕਡਾਊਨ ਦੌਰਾਨ ਆਮ ਲੋਕਾਂ ਲਈ ਰੇਲ ਅਤੇ ਹਵਾਈ ਸੇਵਾਂ ਉੱਤੇ ਰੋਕ ਲਗਾਈ ਗਈ ਹੈ ਪਰ ਉੱਥੇ ਹੀ ਹੁਣ ਮੰਗਲਵਾਰ ਨੂੰ ਰੇਲ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਕ ਜੂਨ ਤੋਂ 200 ਨਾਨ-ਏਸੀ ਟਰੇਨਾਂ ਨੂੰ ਚਲਾਵੇਗਾ ਜਿਸ ਲਈ ਆਨਲਾਈਨ ਬੁਕਿੰਗ ਜਲਦੀ ਹੀ ਸ਼ੁਰੂ ਹੋਵੇਗੀ।

ਦਰਅਸਲ ਮੰਗਲਵਾਰ ਰਾਤ ਰੇਲ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਮਜ਼ਦੂਰਾਂ ਲਈ ਵੱਡੀ ਰਾਹਤ, ਅੱਜ ਲਗਭਗ 200 ਵਰਕਰ ਵਿਸ਼ੇਸ਼ ਰੇਲ ਗੱਡੀਆਂ ਚੱਲ ਸਕਣਗੀਆਂ ਅਤੇ ਅੱਗੇ ਚੱਲ ਕੇ ਇਹ ਸੰਖਿਆਂ ਵੱਡੇ ਪੱਧਰ ਉੱਤੇ ਵੱਧ ਪਾਵੇਗੀ। ਇਸ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ ਤੋਂ ਟਾਈਮ ਟੇਬਲ ਦੇ ਅਨੁਸਾਰ ਪ੍ਰਤੀਦਿਨ 200 ਨਾਨ ਏਸੀ ਟਰੇਨਾਂ ਚਲਾਵੇਗਾ ਜਿਸ ਦੀ ਜਲਦੀ ਹੀ ਆਨਲਾਈਨ ਬੁਕਿੰਗ ਸ਼ੁਰੂ ਹੋਵੇਗੀ”।

ਉਨ੍ਹਾਂ ਨੇ ਅੱਗੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ”ਸੂਬਾ ਸਰਕਾਰਾਂ ਨੂੰ ਬੇਨਤੀ ਹੈ ਕਿ ਮਜ਼ਦੂਰਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਮੇਨਲਾਈਨ ਸੇਟਸ਼ਨ ਦੇ ਕੋਲ ਰਜਿਸਟਰ ਕਰਵਾ ਕੇ ਰੇਲਵੇ ਨੂੰ ਲਿਸਟ ਦਿੱਤੀ ਜਾਵੇ ਜਿਸ ਨਾਲ ਰੇਲਵੇ ਵਰਕਰ ਸਪੈਸ਼ਲ ਟਰੇਨ ਚਲਾਵੇ। ਮਜ਼ਦੂਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਥਾਨ ਉੱਤੇ ਰਹਿਣ, ਬਹੁਤ ਜਲਦੀ ਹੀ ਭਾਰਤੀ ਰੇਲ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਉੱਤੇ ਪਹੁੰਚਾ ਦੇਵੇਗਾ। ਰੇਲ ਮੰਤਰੀ ਨੇ ਟਵੀਟ ਰਾਹੀਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ”ਭਾਰਤੀ ਰੇਲਵੇ ਨੇ ਹੁਣ ਤੱਕ 1595 ਸਪੈਸ਼ਲ ਟਰੇਨਾਂ ਰਾਹੀਂ 21 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਪਹੁੰਚਾਇਆ ਹੈ। ਇਸ ਮੁਸ਼ਕਿਲ ਸਮੇਂ ਵਿਚ ਪ੍ਰਵਾਸੀ ਕਾਮਿਆ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਨੂੰ ਰੇਲਵੇ ਪੂਰੀ ਵਫਾਦਾਰੀ ਤੇ ਵਚਨਬੱਧਤਾ ਨਾਲ ਨਿਭਾ ਰਹੀ ਹੈ”।

Leave a Reply

Your email address will not be published. Required fields are marked *