ਲੰਬੇ ਸਮੇਂ ਤੱਕ ਨਹੀਂ ਕਰ ਸਕਦੇ ਲਾਕਡਾਊਨ, ਕੋਰੋਨਾ ਵਾਇਰਸ ਨਾਲ ਹੀ ਰਹਿਣਾ ਹੋਵੇਗਾ-ਇਮਰਾਨ ਖਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਉਸ ਦੇ ਗੁਆਂਢੀ ਮੁਲਕ ਤੇ ਸਦਾਬਾਹਰ ਦੋਸਤ ਪਾਕਿਸਤਾਨ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਉਸ ਦੇ ਗੁਆਂਢੀ ਮੁਲਕ ਤੇ ਸਦਾਬਾਹਰ ਦੋਸਤ ਪਾਕਿਸਤਾਨ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ ਜਿਸ ਕਰਕੇ ਪਾਕਿਸਤਾਨ ਵਿਚ ਲਾਕਡਾਊਨ ਕੀਤਾ ਹੋਇਆ ਸੀ ਪਰ ਇਸੇ ਵਿਚਾਲੇ ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਕੀਤੇ ਗਏ ਲਾਕਡਾਊਨ ਕਰਕੇ ਲਗਭਗ 15 ਕਰੋੜ ਪਾਕਿਸਤਾਨੀ ਪ੍ਰਭਾਵਿਤ ਹੋਏ ਹਨ। ਇਸ ਲਈ ਪਾਕਿਸਤਾਨ ਲੰਬੇ ਸਮੇਂ ਤੱਕ ਲਾਕਡਾਊਨ ਨਹੀਂ ਕਰ ਸਕਦਾ ਹੈ।

Imran Khan warns UN of potential nuclear war in Kashmir | Pakistan ...

ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਇਮਰਾਨ ਖਾਨ ਆਪਣੀ ਪੂਰੀ ਕੋਰ ਟੀਮ ਨਾਲ ਕੋਰੋਨਾ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਰੂਪ-ਰੇਖਾ ਦੱਸਣ ਵਾਸਤੇ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ”ਪਾਕਿਸਤਾਨ ਅਮਰੀਕਾ, ਯੂਰੋਪ ਅਤੇ ਚੀਨ ਦੀ ਤਰ੍ਹਾ ਲਾਕਡਾਊਨ ਨਹੀਂ ਕਰ ਸਕਦਾ ਹੈ। ਪਹਿਲਾਂ ਹੀ ਲਾਕਡਾਊਨ ਕਾਰਨ ਦੇਸ਼ ਦੀ ਆਰਥਿਕ ਹਾਲਤ ਉੱਤੇ ਬੁਰਾ ਅਸਰ ਪਿਆ ਹੈ। ਖਾਸਕਰ ਉਨ੍ਹਾਂ ਢਾਈ ਕਰੋੜ ਮਜ਼ਦੂਰਾਂ ਉੱਤੇ ਜਿਹੜੇ ਰੋਜ਼ਾਨਾ ਤਨਖਾਹ ਨਾਲ ਗੁਜਾਰਾ ਕਰ ਰਹੇ ਹਨ”। ਖਾਨ ਅਨੁਸਾਰ ਲਾਕਡਾਊਨ ਕਰਕੇ 15 ਕਰੋੜ ਲੋਕਾਂ ਉੱਤੇ ਆਰਥਿਕ ਤੌਰ ਤੇ ਅਸਰ ਪਿਆ ਹੈ। ਉਨ੍ਹਾਂ ਨੇ ਜਨਤਕ ਅਵਾਜਾਈ ਨੂੰ ਬਹਾਲ ਕਰਨ ਦੀ ਬੇਨਤੀ ਕਰਦਿਆ ਕਿਹਾ ਹੈ ਕਿ ਇਸ ਕਰਕੇ ਗਰੀਬ ਲੋਕ ਬੁਰੀ ਤਰ੍ਹਾ ਪ੍ਰਭਾਵਿਤ ਹੋਏ ਹਨ ਅਤੇ ਜਦੋਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਆ ਜਾਂਦਾ ਉਦੋਂ ਤੱਕ ਸਾਨੂੰ ਇਸ ਨਾਲ ਹੀ ਜਿਊਣਾ ਪਵੇਗਾ ਪਰ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਅਸੀ ਇਸ ਦਾ ਮੁਕਾਬਲਾ ਕਰ ਸਕਦੇ ਹਾਂ। ਹਾਲਾਂਕਿ ਪੀਐਮ ਖਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਹਿਲੇ ਅਨੁਮਾਨਾਂ ਦੇ ਉਲਟ, ਸਾਡੀ ਸਥਿਤੀ ਬਿਹਤਰ ਹੈ। ਦੱਸ ਦਈਏ ਕਿ ਇਸ ਵੇਲੇ ਪਾਕਿਸਤਾਨ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 38,799 ਹੈ ਅਤੇ ਮ੍ਰਿਤਕਾਂ ਦਾ ਅੰਕੜਾ 834 ਤੱਕ ਪਹੁੰਚ ਗਿਆ ਹੈ ਪਰ ਇਸੇ ਵਿਚਾਲੇ ਅੱਜ ਤੋਂ ਪਾਕਿਸਤਾਨ ਵਿਚ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਸ਼ੁਰੂਆਤ ਵਿਚ 20 ਫੀਸਦੀ ਉਡਾਣਾਂ ਨੂੰ 50 ਪ੍ਰਤੀਸ਼ਤ ਸਮਰੱਥਾ ਦੇ ਨਾਲ ਸਮਾਜਿਕ ਦੂਰੀ ਨਿਯਮਾਂ ਅਧੀਨ ਚਲਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ।

Leave a Reply

Your email address will not be published. Required fields are marked *