ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦੇ ਕਹਿਰ ਜਿੱਥੇ ਪੂਰੇ ਦੇਸ਼ ਵਿਚ ਜਾਰੀ ਹੈ ਉੱਥੇ ਹੀ ਪੰਜਾਬ ਵਿਚ ਵੀ ਕੋਰੋਨਾ ਮਹਾਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ ਹਾਲਾਂਕਿ ਹੁਣ ਕੋਰੋਨਾ ਦੇ ਮਾਮਲੇ ਘੱਟ ਸਾਹਮਣੇ ਆ ਰਹੇ ਹਨ ਜਦਕਿ ਕੋਰੋਨਾ ਨਾਲ ਜੰਗ ਜਿੱਤ ਕੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬੀਤੇ ਦਿਨ ਜਿੱਥੇ 13 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 82 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਸੰਖਿਆ ਵੱਧ ਕੇ 305 ਹੋ ਗਈ ਹੈ ਜਦਕਿ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਫਾਜ਼ਿਲਕਾ ਤੋਂ 3, ਫਰੀਦਕੋਟ ਤੋਂ 6, ਲੁਧਿਆਣਾ, ਬਠਿੰਡਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਤੋਂ 1-1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1932 ਹੋ ਗਈ ਹੈ। ਉੱਥੇ ਹੀ ਮੋਗਾ ਵਿਚ 44, ਮੁਹਾਲੀ ਵਿਚ 3, ਮਾਨਸਾ ਵਿਚ 1, ਗੁਰਦਾਸਪੁਰ ਵਿਚ 9, ਪਟਿਆਲਾ ਵਿਚ 21 ਅਤੇ ਜਲੰਧਰ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਅਤੇ ਇਸ ਵੇਲੇ ਸੂਬੇ ਵਿਚ ਮੌਤ ਦਾ ਅੰਕੜਾ 32 ਹੈ।
ਅੰਮ੍ਰਿਤਸਰ- ਕੁੱਲ ਕੇਸ-297, ਠੀਕ ਹੋਏ- 34, ਮੌਤਾਂ-4
ਜਲੰਧਰ – ਕੁੱਲ ਕੇਸ – 205, ਠੀਕ ਹੋਏ -37, ਮੌਤਾਂ- 5
ਤਰਨਤਾਰਨ ਕੁੱਲ ਕੇਸ-158, ਠੀਕ ਹੋਏ-0, ਮੌਤਾਂ-0
ਲੁਧਿਆਣਾ- ਕੁੱਲ ਕੇਸ-136, ਠੀਕ ਹੋਏ-8, ਮੌਤਾਂ-6
ਗੁਰਦਾਸਪੁਰ- ਕੁੱਲ ਕੇਸ-122, ਠੀਕ ਹੋਏ-9, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-18, ਮੌਤਾਂ-1
ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 60, ਮੌਤਾਂ –3
ਪਟਿਆਲਾ-ਕੁੱਲ ਕੇਸ-100, ਠੀਕ ਹੋਏ-45, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-92, ਠੀਕ ਹੋਏ-6, ਮੌਤਾਂ-4
ਸੰਗਰੂਰ ਕੁੱਲ ਕੇਸ-88, ਠੀਕ ਹੋਏ-3, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0
ਮੋਗਾ- ਕੁੱਲ ਕੇਸ-59, ਠੀਕ ਹੋਏ-48, ਮੌਤਾਂ-0
ਰੋਪੜ- ਕੁੱਲ ਕੇਸ-59, ਠੀਕ ਹੋਏ-2, ਮੌਤਾਂ-1
ਫਤਿਹਗੜ੍ਹ ਸਾਹਿਬ ਕੁੱਲ ਕੇਸ-56, ਠੀਕ ਹੋਏ-2, ਮੌਤਾਂ-0
ਫਰੀਦਕੋਟ- ਕੁੱਲ ਕੇਸ-52, ਠੀਕ ਹੋਏ-4, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-1, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-0, ਮੌਤਾਂ-0
ਬਠਿੰਡਾ- ਕੁੱਲ ਕੇਸ-41 ਠੀਕ ਹੋਏ-0, ਮੌਤਾਂ-0
ਮਾਨਸਾ- ਕੁੱਲ ਕੇਸ-32, ਠੀਕ ਹੋਏ-10, ਮੌਤਾਂ-0
ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-14, ਮੌਤਾਂ-1
ਕਪੂਰਥਲਾ-ਕੁੱਲ ਕੇਸ-27, ਠੀਕ ਹੋਏ-2, ਮੌਤਾਂ-2
ਬਰਨਾਲਾ ਕੁੱਲ ਕੇਸ-21, ਠੀਕ ਹੋਏ- 1, ਮੌਤਾਂ-1
ਕੁੱਲ ਕੇਸ 1932, ਠੀਕ ਹੋਏ 305, ਮੌਤਾਂ 32
ਪਹਿਲਾਂ ਲੁਧਿਆਣਾ ਵਿਚ 16 ਕੇਸ ਰੇਲਵੇ ਪੁਲਿਸ ਫੋਰਸ(ਆਰਪੀਐਫ) ਦੇ ਰਿਪੋਰਟ ਕੀਤੇ ਗਏ ਸਨ ਜਿਨ੍ਹਾਂ ਨੂੰ ਕੁੱਲ ਗਿਣਤੀ ਤੋਂ ਹਟਾ ਕੇ ਕੇਂਦਰੀ ਪੂਲ ਵਿਚ ਸ਼ਾਮਲ ਕੀਤਾ ਗਿਆ ਹੈ।
