ਬੰਗਲਾਦੇਸ਼ ਦੇ ਰੋਹਿੰਗਿਆ ਸਰਨਾਰਥੀ ਕੈਂਪਾਂ ‘ਚ ਕੋੋਰੋਨਾ ਦੀ ਦਸਤਕ, ਕੈਂਪਾਂ ਵਿਚ ਰਹਿੰਦੇ ਨੇ 10 ਲੱਖ ਤੋਂ ਵੱਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਾਨਲੇਵਾ ਕੋਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ ਪਰ ਹੁਣ ਇਸ ਮਹਾਮਾਰੀ ਨੇ ਦੱਖਣੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਾਨਲੇਵਾ ਕੋਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ ਪਰ ਹੁਣ ਇਸ ਮਹਾਮਾਰੀ ਨੇ ਦੱਖਣੀ ਬੰਗਲਾਦੇਸ਼ ਦੇ ਰੋਹਿੰਗਿਆ ਸਰਨਾਰਥੀਆਂ ਦੇ ਕੈਂਪਾਂ ਵਿਚ ਦਸਤਕ ਦੇ ਦਿੱਤੀ ਹੈ ਦਰਅਸਲ ਇੱਥੇ ਕੋਰੋਨਾ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਕੈਂਪਾਂ ਵਿਚ 10 ਲੱਖ ਤੋਂ ਵੱਧ ਸ਼ਰਨਾਰਥੀ ਰਹਿ ਰਹੇ ਹਨ।

First Coronavirus Case Confirmed in Rohingya Refugee Camps | Time

ਮੀਡੀਆ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਸ਼ਰਨਾਰਥੀ ਸਹਾਇਤਾ ਕਮਿਸ਼ਨ ਦੇ ਮੁੱਖੀ ਮਹਿਬੂਬ ਆਲਮ ਤਾਲੁਕਦਾਰ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਕਾਕਸ ਬਜ਼ਾਰ ਸਥਿਤ ਰਫਿਊਜ਼ੀ ਕੈਪ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸ਼ਰਨਾਰਥੀ ਤੇ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉੱਥੇ ਹੀ ਸੰਯੁਕਤ ਰਾਸ਼ਟਰ ਸਰਨਾਰਥੀ ਏਜੰਸੀ ਦੇ ਬੁਲਾਰੇ ਲੁਈਸ ਡੋਨਾਵਨ ਨੇ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਪੀੜਤਾਂ ਦੀ ਸੰਪਰਕ ਵਿਚ ਆਉਣ ਵਾਲੇ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ। ਸਹਾਇਤਾ ਕਰਮਚਾਰੀ ਕੈਂਪਾਂ ਵਿਚ ਕੋਰੋਨਾ ਸੰਕਰਮਨ ਫੈਲਣ ਦੀ ਸੰਭਾਵਨਾ ਜਤਾ ਰਹੇ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਕੈਂਪਾਂ ਵਿਚ ਪਲਾਸਟਿਕ ਸ਼ੀਟ ਵਾਲੇ ਤੰਬੂਆਂ ‘ਚ ਲਗਭਗ 40 ਹਜ਼ਾਰ ਵਿਅਕਤੀ ਪ੍ਰਤੀ ਵਰਗ ਕਿਲੋਮੀਟਰ(103,600 ਪ੍ਰਤੀ ਵਰਗ ਮੀਲ) ਦੀ ਆਬਾਦੀ ਦੀ ਘਣਤਾ ਨਾਲ ਰਹਿੰਦੇ ਹਨ। ਇਹ ਬੰਗਲਾਦੇਸ਼ ਦੀ ਔਸਤ ਘਣਤਾ ਨਾਲੋਂ 40 ਗੁਣਾ ਜ਼ਿਆਦਾ ਹੈ ਜਿਸ ਕਰਕੇ ਇਸ ਜਾਨਲੇਵਾ ਬੀਮਾਰੀ ਦੇ ਫੈਲਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਹਰੇਕ ਝੌਂਪੜੀ ਸਿਰਫ 10 ਵਰਗ ਮੀਟਰ(107 ਵਰਗ ਫੁੱਟ) ਦੀ ਹੈ ਅਤੇ ਕਈਆਂ ਵਿਚ 12-12 ਲੋਕ ਇੱਕਠੇ ਰਹਿੰਦੇ ਹਨ।

Leave a Reply

Your email address will not be published. Required fields are marked *