ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਆਪਣਾ ਕਹਿਰ ਮਚਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਭੂਚਾਲ ਦੇ ਝਟਕਿਆਂ ਨੇ ਧਰਤੀ ਨੂੰ ਫਿਰ ਹਿਲਾ ਦਿੱਤਾ ਹੈ। ਦਰਅਸਲ ਅੱਜ ਸਵੇਰੇ ਕਰੀਬ 11.28 ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਹਾਲਾਂਕਿ ਰਿਕਟਰ ਸਕੇਲ ਉੱਤੇ ਇਸ ਦੀ ਤੀਬਰਤਾ ਬਹੁਤ ਘੱਟ 2.2 ਮਾਪੀ ਗਈ ਹੈ।
An earthquake with a magnitude of 2.2 on the Richter Scale hit 13km NW of New Delhi today at 11:28 am: National Center for Seismology (NCS)
— ANI (@ANI) May 15, 2020
ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਉੱਤਰ-ਪੱਛਮੀ ਦਿੱਲੀ ਸੀ ਅਤੇ ਇਸ ਦੀ ਗਹਿਰਾਈ 13 ਕਿਲੋਮੀਟਰ ਨੀਚੇ ਸੀ। ਹੁਣ ਤੱਕ ਇਸ ਭੂਚਾਲ ਨਾਲ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਕਿਉਂਕਿ 6 ਤੋਂ ਜ਼ਿਆਦਾ ਤੀਬਰਤਾ ਵਾਲੇ ਭੂਚਾਲ ਨੂੰ ਖਤਰਨਾਕ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ 10 ਮਈ ਨੂੰ ਦਿੱਲੀ ਵਿਚ ਆਏ ਝੱਖੜ-ਹਨੇਰੀ ਵਿਚਾਲੇ ਦੁਪਹਿਰ 1.45 ਵਜੇ ਦੇ ਕਰੀਬ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਇਸ ਦੀ ਤੀਬਰਤਾ 3.5 ਮਾਪੀ ਗਈ ਸੀ ਉਦੋਂ ਭੂਚਾਲ ਦਾ ਕੇਂਦਰ ਸਤ੍ਹਾ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ ਵਿਚ ਦਿੱਲੀ ਦੇ ਵਜੀਰਪੁਰ ਦੇ ਨੇੜੇ ਸੀ। ਲਾਕਡਾਊਨ ਦੇ ਵਿਚਾਲੇ ਦਿੱਲੀ ਵਿਚ ਚੌਥੀ ਵਾਰ ਭੂਚਾਲ ਆਇਆ ਹੈ। ਦਰਅਸਲ ਅੱਜ ਅਤੇ 10 ਮਈ ਤੋਂ ਪਹਿਲਾਂ 13 ਅਤੇ 14 ਅਪ੍ਰੈਲ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 13 ਅਪ੍ਰੈਲ ਨੂੰ 3.5 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸ ਦੀ ਗਹਿਰਾਈ ਦਿੱਲੀ ਐਨਸੀਆਰ ਵਿਚ 8 ਕਿਲੋਮੀਟਰ ਸੀ ਅਤੇ 14 ਅਪ੍ਰੈਲ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਉੱਤੇ 2.7 ਮਾਪੀ ਗਈ ਸੀ।
