ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਇਨ੍ਹਾਂ ਵਿਚ ਕਮੀ ਜ਼ਰੂਰ ਵੇਖਣ ਨੂੰ ਮਿਲੀ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ 11 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 1935 ਹੋ ਗਈ ਹੈ। ਉੱਥੇ ਹੀ 23 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਕੋਈ ਹੋਰ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ ਤਿੰਨ, ਪਟਿਆਲਾ ਤੋਂ ਇਕ ਅਤੇ ਜਲੰਧਰ ਤੋਂ ਸੱਤ ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਪਟਿਆਲਾ ਵਿਚ 8, ਪਠਾਨਕੋਟ ਵਿਚ 3, ਮਾਨਸਾ ਵਿਚ 3 ਅਤੇ ਜਲੰਧਰ ਵਿਚ 9 ਕੋਰੋਨਾ ਦੇ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 223 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਕੁੱਲ ਅੰਕੜਾ 32 ਹੈ।
ਅੰਮ੍ਰਿਤਸਰ- ਕੁੱਲ ਕੇਸ-297, ਠੀਕ ਹੋਏ- 34, ਮੌਤਾਂ-4
ਜਲੰਧਰ – ਕੁੱਲ ਕੇਸ – 205, ਠੀਕ ਹੋਏ -33, ਮੌਤਾਂ- 5
ਤਰਨਤਾਰਨ ਕੁੱਲ ਕੇਸ-158, ਠੀਕ ਹੋਏ-0, ਮੌਤਾਂ-0
ਲੁਧਿਆਣਾ- ਕੁੱਲ ਕੇਸ-151, ਠੀਕ ਹੋਏ-8, ਮੌਤਾਂ-6
ਗੁਰਦਾਸਪੁਰ- ਕੁੱਲ ਕੇਸ-122, ਠੀਕ ਹੋਏ-0, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-18, ਮੌਤਾਂ-1
ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 57, ਮੌਤਾਂ –3
ਪਟਿਆਲਾ-ਕੁੱਲ ਕੇਸ-100, ਠੀਕ ਹੋਏ-24, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-92, ਠੀਕ ਹੋਏ-6, ਮੌਤਾਂ-4
ਸੰਗਰੂਰ ਕੁੱਲ ਕੇਸ-88, ਠੀਕ ਹੋਏ-3, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0
ਮੋਗਾ- ਕੁੱਲ ਕੇਸ-59, ਠੀਕ ਹੋਏ-4, ਮੌਤਾਂ-0
ਰੋਪੜ- ਕੁੱਲ ਕੇਸ-58, ਠੀਕ ਹੋਏ-2, ਮੌਤਾਂ-1
ਫਤਿਹਗੜ੍ਹ ਸਾਹਿਬ ਕੁੱਲ ਕੇਸ-55, ਠੀਕ ਹੋਏ-2, ਮੌਤਾਂ-0
ਫਰੀਦਕੋਟ- ਕੁੱਲ ਕੇਸ-46, ਠੀਕ ਹੋਏ-4, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-1, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-41, ਠੀਕ ਹੋਏ-0, ਮੌਤਾਂ-0
ਬਠਿੰਡਾ- ਕੁੱਲ ਕੇਸ-40 ਠੀਕ ਹੋਏ-0, ਮੌਤਾਂ-0
ਮਾਨਸਾ- ਕੁੱਲ ਕੇਸ-32, ਠੀਕ ਹੋਏ-9, ਮੌਤਾਂ-0
ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-14, ਮੌਤਾਂ-1
ਕਪੂਰਥਲਾ-ਕੁੱਲ ਕੇਸ-27, ਠੀਕ ਹੋਏ-2, ਮੌਤਾਂ-2
ਬਰਨਾਲਾ ਕੁੱਲ ਕੇਸ-21, ਠੀਕ ਹੋਏ- 1, ਮੌਤਾਂ-1
ਕੁੱਲ ਕੇਸ 1935, ਠੀਕ ਹੋਏ 223, ਮੌਤਾਂ 32

