ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਮੰਗਲਵਾਰ ਰਾਤ 8 ਵਜੇ ਦੇਸ਼ ਨੂੰ ਚੌਥੀ ਵਾਰ ਸੰਬੋਧਨ ਕੀਤਾ ਹੈ। ਇਸ ਸੰਬੋਧਨ ਵਿਚ ਪੀਐਮ ਮੋਦੀ ਨੇ ਡੂਬ ਰਹੀ ਅਰਥਵਿਵਸਥਾ ਨੂੰ ਪਟੜੀ ਉੱਤੇ ਲਿਆਉਣ ਲਈ 20 ਲੱਖ ਕਰੋੜ ਰੁਪਏ ਦੇ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦਾ ਨਾਮ ਆਤਮ ਨਿਰਭਰ ਭਾਰਤ ਪੈਕੇਜ ਰੱਖਿਆ ਗਿਆ ਹੈ।

ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਸੰਕਟ ਵਿਚਾਲੇ ”ਮੈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰਦਾ ਹਾਂ। ਇਹ ਪੈਕੇਜ ਆਤਮ ਨਿਰਭਰ ਭਾਰਤ ਅਭਿਆਨ ਦੀ ਅਹਿਮ ਕੜੀ ਦੇ ਤੌਰ ਉੱਤੇ ਕੰਮ ਕਰੇਗਾ। ਹਾਲ ‘ਚ ਹੀ ਸਰਕਾਰ ਨੇ ਕੋਰੋਨਾ ਸੰਕਟ ਤੋਂ ਜੁੜੇ ਜਿਹੜੇ ਆਰਥਿਕ ਐਲਾਨ ਕੀਤੇ ਸਨ ਤੇ ਅੱਜ ਜਿਸ ਪੈਕੇਜ ਦਾ ਐਲਾਨ ਹੋ ਰਿਹਾ ਹੈ ਉਸ ਨੂੰ ਜੋੜ ਦਈਏ ਤਾਂ ਇਹ ਲਗਭਗ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਲਗਭਗ 10 ਫ਼ੀਸਦੀ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਇਸ ਸੱਭ ਨਾਲ ਦੇਸ਼ ਦੇ ਵੱਖ-ਵੱਖ ਵਰਗਾਂ ਅਤੇ ਆਰਥੀਕ ਕੜੀਆ ਨੂੰ ਜੋੜਨ ਵਿਚ ਬਲ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 ਵਿਚ ਦੇਸ਼ ਦੀ ਵਿਕਾਸ ਯਾਤਰਾ ਨੂੰ ਆਤਮ ਨਿਰਭਰ ਭਾਰਤ ਅਭਿਆਨ ਦੀ ਇਕ ਨਵੀ ਗਤੀ ਦੇਵੇਗਾ”।ਪੀਐਮ ਮੋਦੀ ਅਨੁਸਾਰ ”ਸਾਡੇ ਕੁਟੀਰ, ਘਰੇਲੂ ਉਦਯੋਗ, ਛੋਟੇ ਉਦਯੋਗ ਦੇ ਲਈ ਹਨ ਜੋ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹਨ। ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਤੇ ਕਿਸਾਨ ਲਈ ਜੋ ਹਰ ਮੌਸਮ ਵਿਚ ਹਰ ਸਥਿਤੀ ‘ਚ ਦੇਸ਼ ਵਾਸੀਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ। ਇਹ ਪੈਕੇਜ ਮੱਧ ਵਰਗ ਲਈ ਹੈ ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦਾ ਹੈ”।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ”ਥੱਕਣਾ, ਹਾਰਨਾ, ਟੁੱਟਣਾ-ਬਿਖਰਨਾ, ਮਨੁੱਖ ਨੂੰ ਨਾਮੰਜ਼ੂਰ ਹੈ। ਸਾਵਧਾਨ ਰਹਿੰਦੇ ਹੋਏ ਅਜਿਹੀ ਜੰਗ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੁਣ ਅਸੀ ਬੱਚਣਾ ਵੀ ਹੈ ਅਤੇ ਅੱਗੇ ਵੀ ਵੱਧਣਾ ਹੈ”। ਉੱਥੇ ਹੀ ਪੀਐਮ ਮੋਦੀ ਨੇ ਇਹ ਵੀ ਕਿਹਾ ਹੈ ਕਿ ਲਾਕਡਾਊਨ ਨੂੰ ਲੈ ਕੇ ਕੀ ਫੈਸਲਾ ਲਿਆ ਜਾਵੇਗਾ ਉਸ ਦੇ ਬਾਰੇ ਵਿਚ ਦੇਸ਼ ਨੂੰ 18 ਮਈ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ।
