ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਜਦਕਿ 2300 ਦੇ ਕਰੀਬ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ ਉੱਥੇ ਹੀ 22 ਹਜ਼ਾਰ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਵੀ ਜਿੱਤ ਲਈ ਹੈ ਤੇ ਉਹ ਪੂਰੀ ਤਰ੍ਹਾ ਠੀਕ ਹੋ ਚੁੱਕੇ ਹਨ ਇਸੇ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਦੇਸ਼ ‘ਚ ਰਿਕਵਰੀ ਰੇਟ ਵਿਚ ਹਰ ਰੋਜ਼ ਸੁਧਾਰ ਹੋ ਰਿਹਾ ਹੈ ਅਤੇ ਅੱਜ ਇਹ 31.7 ਫ਼ੀਸਦੀ ਉੱਤੇ ਹੈ।
In the fight against #COVID19 our mortality rate is about the lowest in the world. Today the mortality rate is around 3.2%, in several states it is even less than this. Global fatality rate is around 7-7.5%: Union Health Minister Dr Harsh Vardhan https://t.co/rpJP0vyMIa
— ANI (@ANI) May 12, 2020
ਦਰਅਸਲ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਅੱਜ ਜੰਮੂ ਕਸ਼ਮੀਰ ਦੇ ਵੱਖ-ਵੱਖ ਜਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਚਰਚਾ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਵਿਡ19 ਵਿਰੁੱਧ ਸਾਡੇ ਦੇਸ਼ ਵਿਚ ਮੌਤ ਦੀ ਦਰ ਵਿਸ਼ਵ ਵਿਚ ਸੱਭ ਤੋਂ ਘੱਟ ਹੈ। ਅੱਜ ਮੌਤ ਦਰ ਲਗਭਗ 3.2 ਫ਼ੀਸਦੀ ਹੈ। ਕਈ ਸੂਬਿਆਂ ਵਿਚ ਇਹ ਇਹ ਇਸ ਤੋਂ ਵੀ ਘੱਟ ਹੈ ਤੇ ਵਿਸ਼ਵ ਵਿਆਪੀ ਮੌਤ ਦਰ 7-7.5 ਫ਼ੀਸਦੀ ਦੇ ਆਸ-ਪਾਸ ਹੈ।
ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 3604 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 87 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ 70756 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 2293 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 22454 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਦੇਸ਼ ਵਿਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 46008 ਹੋ ਗਈ ਹੈ।
