ਸੀਐਮ ਕੇਜਰੀਵਾਲ ਨੇ ਦਿੱਲੀ ਵਾਸੀਆਂ ਤੋਂ ਮੰਗੇ ਸੁਝਾਅ- ”ਲਾਕਡਾਊਨ ‘ਚ ਕਿਸ ਤਰ੍ਹਾ ਦੀ ਦਿੱਤੀ ਜਾਵੇ ਢਿੱਲ?”

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਤੋਂ ਉਨ੍ਹਾਂ ਦੇ ਸੁਝਾਅ ਮੰਗੇ ਹਨ ਕਿ 17 ਮਈ ਦੇ ਬਾਅਦ ਕਿਸ ਦਿਸ਼ਾਂ ਵਿਚ ਅੱਗੇ ਵੱਧਣਾ ਚਾਹੀਦਾ ਹੈ ਤੇ ਲਾਕਡਾਊਨ ਵਿਚ ਕਿਸ ਤਰ੍ਹਾ ਦੀ ਢਿੱਲ ਦਿੱਤੀ ਜਾਣੀ ਚਾਹੀਦੀ ਹੈ।

ਸੀਐਮ ਕੇਜਰੀਵਾਲ ਨੇ ਕਿਹਾ ਹੈ ਕਿ ”ਬੀਤੇ ਦਿਨ ਪ੍ਰਧਾਨਮੰਤਰੀ ਮੋਦੀ ਨਾਲ ਹੋਈ ਮੁੱਖ ਮੰਤਰੀਆਂ ਦੀ ਬੈਠਕ ਵਿਚ ਪੀਐਮ ਮੋਦੀ ਨੇ ਸਾਰੇ ਸੂਬਿਆਂ ਤੋਂ 15 ਮਈ ਤੱਕ ਸੁਝਾਅ ਮੰਗੇ ਹਨ ਕਿ ਉਹ ਆਪਣੇ ਸੂਬੇ ਵਿਚ ਕਿਸ ਤਰ੍ਹਾ ਦਾ ਲਾਕਡਾਊਨ ਚਾਹੁੰਦੇ ਹਨ ਜਿਸ ਕਰਕੇ ਮੈ ਦਿੱਲੀ ਵਾਸੀਆਂ ਤੋਂ ਸੁਝਾਅ ਮੰਗਦਾ ਹਾਂ ਕਿ, ਕੀ 17 ਮਈ ਤੋਂ ਬਾਅਦ ਲਾਕਡਾਊਨ ਵਿਚ ਢਿੱਲ ਦਿੱਤੀ ਜਾਣੀ ਚਾਹੀਦੀ ਹੈ? ਜੇਕਰ ਢਿੱਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਦੀ ਤੇ ਕਿਹੜੇ-ਕਿਹੜੇ ਖੇਤਰ ਵਿਚ ਦਿੱਤੀ ਜਾਣੀ ਚਾਹੀਦੀ ਹੈ?” ਉਨ੍ਹਾਂ ਅੱਗੇ ਕਿਹਾ ਕਿ, ”ਕੀ ਬੱਸਾਂ, ਮੈਟਰੋ, ਟੈਕਸੀ ਤੇ ਆਟੋ ਸ਼ੁਰੂ ਹੋਣ ਦੇ ਨਾਲ-ਨਾਲ ਬਜ਼ਾਰ ਤੇ ਸਕੂਲ ਖੁੱਲ੍ਹਣੇ ਚਾਹੀਦੇ ਹਨ”? ਕੇਜਰੀਵਾਲ ਮੁਤਾਬਕ ”ਕਿਹੜੀ-ਕਿਹੜੀ ਚੀਜ਼ਾਂ ਖੱਲ੍ਹਣੀਆਂ ਚਾਹੀਦੀਆਂ ਹਨ ਤੇ ਕੀ-ਕੀ ਨਹੀਂ ਇਸ ਲਈ ਕੱਲ੍ਹ ਸ਼ਾਮ 5 ਵਜੇ ਤੱਕ ਤੁਸੀ ਆਪਣੇ ਸੁਝਾਅ 1031 ਨੰਬਰ ਉੱਤੇ ਫੋਨ ਕਰਕੇ ਜਾਂ ਵਟਸਐਪ ਨੰਬਰ 8800007722 ਤੇ ਦੇ ਸਕਦੇ ਹੋ ਤੇ ਈਮੇਲ ਆਈਡੀ delhicm.suggestions@gmail.com ਉੱਤੇ ਵੀ ਸੁਝਾਅ ਮੇਲ ਕੀਤੇ ਜਾ ਸਕਦੇ ਹਨ ਜਿਸ ਤੋਂ ਬਾਅਦ ਦਿੱਲੀ ਸਰਕਾਰ ਚੰਗੇ ਸੁਝਾਵਾਂ ਨੂੰ ਲੈ ਕੇ ਮਾਹਰਾਂ ਨਾਲ ਗੱਲਬਾਤ ਕਰਨ ਉਪਰੰਤ ਦਿੱਲੀ ਵਾਸੀਆਂ ਦੁਆਰਾ ਆਪਣਾ ਇਕ ਪ੍ਰਸਤਾਵ ਤਿਆਰ ਕਰਕੇ ਪਰਸੋ ਕੇਂਦਰ ਸਰਕਾਰ ਨੂੰ ਦੇ ਦੇਵੇਗੀ। ਦੱਸ ਦਈਏ ਕਿ ਇਸ ਵੇਲੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 7639 ਹੋ ਗਈ ਹੈ ਅਤੇ 86 ਲੋਕਾਂ ਆਪਣੀ ਜਾਨ ਗਵਾ ਚੁੱਕੇ ਹਨ।

Leave a Reply

Your email address will not be published. Required fields are marked *