ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋੋਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆ ਝੱਲ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 40 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 2 ਲੱਖ 70 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 13 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 4,014,265 ਹੋ ਗਈ ਹੈ ਜਦਕਿ ਮੌਤਾਂ ਦਾ ਅੰਕੜਾ 276,236 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 1,385,559 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 2,352,470 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਜ਼ਿਆਦਾ ਕਹਿਰ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਸੰਖਿਆ 1,322,154 ਹੋ ਗਈ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 78,616 ਤੱਕ ਪਹੁੰਚ ਗਿਆ ਹੈ।ਇਸ ਤੋਂ ਇਲਾਵਾ ਸਪੇਨ, ਇਟਲੀ, ਯੂਕੇ, ਫਰਾਂਸ, ਜ਼ਰਮਨੀ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਿਚ ਵੀ ਕੋਰੋਨਾ ਆਪਣਾ ਪ੍ਰਕੋਪ ਵਿਖਾ ਰਿਹਾ ਹੈ।
ਸਪੇਨ- ਕੁੱਲ ਕੇਸ – 260,117, ਮੌਤਾਂ- 26,299
ਇਟਲੀ – ਕੁੱਲ ਕੇਸ – 217,185, ਮੌਤਾਂ- 30,201
ਯੂਕੇ- ਕੁੱਲ ਕੇਸ -211,364, ਮੌਤਾਂ-31,241
ਰੂਸ – ਕੁੱਲ ਕੇਸ- 187,859, ਮੌਤਾਂ-1,723
ਫਰਾਂਸ- ਕੁੱਲ ਕੇਸ- 176,079, ਮੌਤਾਂ-26,230
ਜਰਮਨੀ- ਕੁੱਲ ਕੇਸ -170,588, ਮੌਤਾਂ-7,510
ਬ੍ਰਾਜ਼ੀਲ – ਕੁੱਲ ਕੇਸ – 146,894, ਮੌਤਾਂ-10,017
ਤੁਰਕੀ- ਕੁੱਲ ਕੇਸ- 135,569, ਮੌਤਾਂ-3,689
ਈਰਾਨ – ਕੁੱਲ ਕੇਸ -104,691, ਮੌਤਾਂ-6,541
ਚੀਨ- ਕੁੱਲ ਕੇਸ – 82,887 ਮੌਤਾਂ-4,633
ਕਨੇਡਾ- ਕੁੱਲ ਕੇਸ- 66,434, ਮੌਤਾਂ-4,569
ਪੇਰੂ-ਕੁੱਲ ਕੇਸ- 61,847, ਮੌਤਾਂ-1,714
ਬੈਲਜ਼ੀਅਮ-ਕੁੱਲ ਕੇਸ- 52,011, ਮੌਤਾਂ-8,521
ਨੀਦਰਲੈਂਡ-ਕੁੱਲ ਕੇਸ-42,093, ਮੌਤਾਂ-5,359

