ਬੀਐਸਐਫ ਦੇ 30 ਹੋਰ ਜਵਾਨਾਂ ਵਿਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਵਾਇਰਸ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਹੁਣ ਇਸ ਵਾਇਰਸ ਦੇ ਚਪੇਟ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਵਾਇਰਸ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਹੁਣ ਇਸ ਵਾਇਰਸ ਦੇ ਚਪੇਟ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਜਵਾਨ ਵੀ ਆ ਰਹੇ ਹਨ। ਦਰਅਸਲ ਸੀਮਾ ਸੁਰੱਖਿਆ ਬਲ(ਬੀਐਸਫ) ਦੇ 30 ਹੋਰ ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਦੀ ਚਪੇਟ ਵਿਚ ਆਉਣ ਵਾਲੇ ਬੀਐਸਐਫ ਦੇ 30 ਜਵਾਨਾਂ ਵਿਚੋਂ 6 ਦਿੱਲੀ ਅਤੇ 24 ਤਿਰਪੁਰਾ ਤੋਂ ਹਨ। ਸਾਰੇ ਜਵਾਨਾਂ ਨੂੰ ਝੱਜਰ ਏਮਜ਼ ਅਤੇ ਜੀਬੀ ਪੰਤ ਹਸਪਤਾਲ ਅਗਰਤਲਾ ਵਿਚ ਕੁਆਰੰਟਿਨ ਕੀਤਾ ਗਿਆ ਹੈ। ਹੁਣ ਤੱਕ ਕੁੱਲ 223 ਜਵਾਨ ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ ਜਦਕਿ 2 ਸਿਹਤਯਾਬ ਹੋ ਚੁੱਕੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਵਿਚ ਮਿਲੇ ਛੇ ਜਵਾਨਾਂ ਵਿਚੋਂ ਦੋ ਬੀਐਸਐਫ ਦੇ ਹੈੱਡਕੁਆਰਟਰ ਵਿਚ ਤਾਇਨਾਤ ਸਨ ਅਤੇ ਬਾਕੀ ਚਾਰ ਵੱਖ-ਵੱਖ ਥਾਵਾਂ ਉੱਤੇ ਡਿਊਟੀ ਦੇ ਰਹੇ ਸਨ ਜਿਸ ਤੋਂ ਬਾਅਦ ਲੋਧੀ ਕਲੋਨੀ ਸਥਿਤ ਬੀਐਸਐਫ ਦੇ ਹੈਡਕੁਆਰਟਰ ਵਿਚ ਇਕ ਹੋਰ ਮੰਜਿਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 2 ਮੰਜਿਲਾਂ ਸੀਲ ਕੀਤੀਆਂ ਹੋਈਆਂ ਹਨ।  ਕੇਂਦਰੀ ਆਰਮਡ ਪੁਲਿਸ ਫੋਰਸਿਜ (ਸੀਏਪੀਐਫ )ਵਿਚ ਵੀਰਵਾਰ ਨੂੰ ਕੋਰੋਨਾ ਦੇ ਲਗਭਗ 90 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸੀਏਪੀਐਫ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ,ਬਾਰਡਰ ਸਿਕਿਓਰਿਟੀ ਫੋਰਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਇੰਡੋ-ਤਿੱਬਤ ਬਾਰਡਰ ਪੁਲਿਸ ਅਤੇ ਆਰਮਡ ਬਾਰਡਰ ਫੋਰਸ ਸ਼ਾਮਲ ਹਨ ਜਿਸ ਕਰਕੇ ਨੀਮ ਫੌਜੀ ਬਲਾਂ ਵਿਚ ਕੋਰੋਨਾ ਵਾਇਰਸ ਦੇ ਕੇਸ 500 ਦੇ ਨੇੜੇ ਪਹੁੰਚ ਗਏ ਹਨ।

Leave a Reply

Your email address will not be published. Required fields are marked *