ਨਵਾਂਸ਼ਹਿਰ ਵਿਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਦੁਪਹਿਰ ਨੂੰ ਜਿਲ੍ਹਾ ਨਵਾਂਸ਼ਹਿਰ ਵਿਚ ਭਾਰਤੀ ਹਵਾਈ ਸੈਨਾ ਦਾ ਇਕ ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਹਾਲਾਂਕਿ ਇਸ ਪੂਰੀ ਘਟਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਦੁਪਹਿਰ ਨੂੰ ਜਿਲ੍ਹਾ ਨਵਾਂਸ਼ਹਿਰ ਵਿਚ ਭਾਰਤੀ ਹਵਾਈ ਸੈਨਾ ਦਾ ਇਕ ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਹਾਲਾਂਕਿ ਇਸ ਪੂਰੀ ਘਟਨਾ ਵਿਚ ਜਹਾਜ਼ ਉੱਡਾ ਰਹੇ ਪਾਇਲਟ ਦੀ ਜਾਨ ਬੱਚ ਗਈ ਹੈ। ਉੱਥੇ ਹੀ ਹਾਦਸੇ ਦੀ ਜਾਣਕਾਰੀ ਪਾ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ ਹਨ।

ਜਾਣਕਾਰੀ ਮੁਤਾਬਕ ਹਵਾਈ ਸੈਨਾ ਦੇ ਜਹਾਜ਼ ਮਿਗ-29 ਵਿਚ ਉਡਦੇ ਸਮੇਂ ਕੋਈ ਤਕਨੀਕੀ ਖਰਾਬੀ ਆ ਗਈ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਨਿਯੰਤਰਨ ਖੋਅ ਲਿਆ ਅਤੇ ਪਿੰਡ ਚੂਹੜਪੁਰ ਦੇ ਖੇਤਾਂ ਵਿਚ ਆ ਡਿੱਗਿਆ ਪਰ ਵੱਡੀ ਗੱਲ ਇਹ ਰਹੀ ਕਿ ਇਸ ਦੌਰਾਨ ਜਹਾਜ਼ ਉਡਾ ਰਹੇ ਪਾਇਲਟ ਵਿੰਗ ਕਮਾਂਡਰ ਐਸਕੇ ਪਾਂਡੇ ਪੈਰਾਸੂਟ ਰਾਹੀਂ ਉਸ ਵਿਚੋਂ ਬਾਹਰ ਨਿਕਲ ਗਏ ਅਤੇ ਉਨ੍ਹਾਂ ਦੀ ਜਾਨ ਬੱਚ ਗਈ। ਉੱਥੇ ਹੀ ਜਦੋਂ ਜਹਾਜ਼ ਖੇਤਾਂ ਵਿਚ ਡਿੱਗਿਆਂ ਤਾਂ ਉਸ ਵਿਚ ਵਿਸਫੋਟ ਹੋ ਗਿਆ ਅਤੇ ਅੱਗ ਲੱਗ ਗਈ। ਖੇਤਾਂ ਵਿਚ ਅੱਗ ਲੱਗਦੀ ਵੇਖ ਆਸ-ਪਾਸ ਦੇ ਲੋਕ ਵੀ ਉੱਥੇ ਪਹੁੰਚ ਗਏ। ਹਾਦਸੇ ਦੀ ਸੂਚਨਾ ਪਾ ਕੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਵੀ ਘਟਨਾ ਸਥਾਨ ਉੱਤੇ ਆ ਗਏ। ਨਾਲ ਹੀ ਅੱਗ ਬਝਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਬੁਲਿਆ ਗਿਆ ਜਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗੇ ਉੱਤੇ ਕਾਬੂ ਪਾਇਆ ਹੈ।  ਇਸ ਪੂਰੀ ਘਟਨਾ ਦੀ ਜਾਣਕਾਰੀ ਏਅਰਫੋਰਸ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਪਾਇਲਟ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਚੈਕਅੱਪ ਲਈ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਏਅਰਫੋਰਸ ਨੇ ਵੀ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਹ ਵੀ ਦੱਸ ਦਈਏ ਕਿ ਜਿੱਥੇ ਇਹ ਹਾਦਸਾ ਵਾਪਰਿਆ ਹੈ ਉੱਥੇ ਖੇਤਾਂ ਦੇ ਆਸ-ਪਾਸ ਰਿਹਾਇਸ਼ੀ ਘਰ ਵੀ ਮੌਜ਼ੂਦ ਹਨ ਪਰ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਉੱਥੇ ਕੋਈ ਵੀ ਜਾਨੀ-ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।

Leave a Reply

Your email address will not be published. Required fields are marked *