ਮੌਸਮ ਵਿਭਾਗ ਨੇ ਗਿਲਗਿਤ-ਬਾਲਟਿਸਤਾਨ ਤੇ ਮੁਜ਼ਫਰਾਬਾਦ ਨੂੰ ਪਹਿਲੀ ਵਾਰ ਭਵਿੱਖਬਾਣੀ ਸੂਚੀ ‘ਚ ਕੀਤਾ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਸੰਸਥਾ ਭਾਰਤੀ ਮੌਸਮ ਵਿਭਾਗ(ਆਈਐਮਡੀ) ਨੇ ਜੰਮੂ ਕਸ਼ਮੀਰ ਸਬ ਡਿਵੀਜ਼ਨ ਨੂੰ ਹੁਣ ਜੰਮੂ ਅਤੇ ਕਸ਼ਮੀਰ, ਲੱਦਾਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਸੰਸਥਾ ਭਾਰਤੀ ਮੌਸਮ ਵਿਭਾਗ(ਆਈਐਮਡੀ) ਨੇ ਜੰਮੂ ਕਸ਼ਮੀਰ ਸਬ ਡਿਵੀਜ਼ਨ ਨੂੰ ਹੁਣ ਜੰਮੂ ਅਤੇ ਕਸ਼ਮੀਰ, ਲੱਦਾਖ , ਗਿਲਗਿਤ- ਬਾਲਟਿਸਤਾਨ ਅਤੇ ਮੁਜ਼ਫਰਾਬਾਦ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਾਕਿਸਤਾਨ ਨੂੰ ਇਹ ਸਾਫ਼ ਸੰਦੇਸ਼ ਦਿੱਤਾ ਹੈ ਕਿ ਜਿਸ ਗਿਲਗਿਤ-ਬਾਲਟਿਸਤਾਨ ਤੇ ਪੀਓਕ ਉੱਤੇ ਉਸਨੇ ਨਜਇਜ਼ ਕਬਜ਼ਾ ਕੀਤਾ ਹੋਇਆ ਹੈ ਉਹ ਭਾਰਤ ਦਾ ਅਟੁੱਟ ਅੰਗ ਹੈ।

ਆਈਐਮਡੀ ਵੱਲੋਂ ਜਾਰੀ ਆਪਣੇ ਬੁਲੇਟਿਨ ਵਿਚ ਗਿਲਗਿਤ-ਬਾਲਟਿਸਤਾਨ ਅਤੇ ਮੁਜ਼ਫਰਾਬਾਦ ਨੂੰ ਥਾਂ ਦੇਣਾ ਭਾਰਤ ਦਾ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁਯੂਜੈ ਮਹਾਪਾਤਰਾ ਨੇ ਕਿਹਾ ਹੈ ਕਿ ”ਆਈਐਮਡੀ ਪੂਰੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲਈ ਮੌਸਮ ਬੁਲੇਟਿਨ ਜਾਰੀ ਕਰਦਾ ਹੈ। ਅਸੀ ਬੁਲੇਟਿਨ ਵਿਚ ਗਿਲਗਿਤ ਬਾਲਟਿਸਤਾਨ, ਮੁਜ਼ਫਰਾਬਾਦ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਭਾਰਤ ਦਾ ਅਹਿਮ ਹਿੱਸਾ ਹਨ”। ਦੱਸ ਦਈਏ ਕਿ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਇਕ ਫੈਸਲਾ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ 2018 ਦੇ ਗਰਵਨਮੈਂਟ ਆਫ ਗਿਲਗਿਤ ਬਲਾਟਿਸਤਾਨ ਆਰਡਰ ਵਿਚ ਸੋਧ ਦੀ ਇਜ਼ਾਜਤ ਦੇ ਦਿੱਤੀ ਹੈ ਤਾਂ ਕਿ ਖੇਤਰ ਵਿਚ ਆਮ ਚੋਣਾਂ ਕਰਵਾਈਆਂ ਜਾ ਸਕਣ ਜਿਸ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੇ ਸੀਨੀਅਰ ਡਿਪਲੋਮੈਟ ਨੂੰ ਇਤਰਾਜ਼ ਪੱਤਰ ਜਾਰੀ ਕੀਤਾ ਹੈ ਅਤੇ ਗਿਲਗਿਤ ਬਾਲਟਿਸਤਾਨ ਬਾਰੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਪਾਕਿਸਤਾਨ ਸਾਹਮਣੇ ਸਖਤ ਵਿਰੋਧ ਜਤਾਇਆ। ਬਿਆਨ ਵਿਚ ਕਿਹਾ ਗਿਆ ਸੀ ਕਿ ਇਹ ਸਪੱਸ਼ਟ ਤੌਰ ਦੱਸ ਦਿੱਤਾ ਗਿਆ ਹੈ ਕਿ ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਜਿਸ ਵਿਚ ਗਿਲਗਿਤ ਤੇ ਬਾਲਟਿਸਤਾਨ ਪੂਰੀ ਤਰ੍ਹਾ ਕਾਨੂੰਨੀ ਅਤੇ ਅਟੁੱਟ ਅਭੇਦ ਤਹਿਤ ਭਾਰਤ ਦਾ ਅਨਿੱਖੜਵਾਂ ਅੰਗ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨੀ ਸਰਕਾਰ ਜਾ ਉਸਦੀ ਸੁਪਰੀਮ ਕੋਰਟ ਨੂੰ ਉਨ੍ਹਾਂ ਖੇਤਰਾਂ ਵਿਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ ਜਿਸ ਉੱਤੇ ਉਸ ਨੇ ਨਜਾਇਜ਼ ਤਰੀਕੇ ਨਾਲ ਜਬਰਦਸਤੀ ਕਬਜ਼ਾ ਜਮਾਇਆ ਹੋਇਆ ਹੈ ਅਤੇ ਭਾਰਤ ਅਜਿਹੇ ਕਦਮਾਂ ਨੂੰ ਪੂਰੀ ਤਰ੍ਹਾ ਖਾਰਿਜ਼ ਕਰਦਾ ਹੈ।

 

Leave a Reply

Your email address will not be published. Required fields are marked *