ਆਂਧਰਾ ਦੇ ਵਿਸ਼ਾਖਾਪਟਨਮ ਵਿਚ ਜ਼ਹਿਰੀਲੀ ਗੈਸ ਲੀਕ, 7 ਮੌਤਾਂ, 3 ਹਜ਼ਾਰ ਲੋਕਾਂ ਦਾ ਰੈਸਕਿਊ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਦਰਅਸਲ ਇੱਥੇ ਇਕ ਫਾਰਮਾ ਕੰਪਨੀ ਵਿਚ ਜ਼ਹਿਰੀਲੀ ਗੈਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਦਰਅਸਲ ਇੱਥੇ ਇਕ ਫਾਰਮਾ ਕੰਪਨੀ ਵਿਚ ਜ਼ਹਿਰੀਲੀ ਗੈਸ ਲੀਕ ਹੋ ਗਈ ਜਿਸ ਦੀ ਚਪੇਟ ਵਿਚ ਆਉਣ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 170 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Andhra Pradesh: Gas leak in Vizag kills six, including child, many ...

ਜਾਣਕਾਰੀ ਅਨੁਸਾਰ ਆਰ-ਆਰ ਵੈਂਕਟਪੁਰਮ ਵਿਚ ਸਥਿਤ ਵਿਸ਼ਾਖਾ ਐਲਜੀ ਪਾਲੀਮਰ ਨਾਮ ਦੀ ਫ਼ਾਰਮਾਸਿਊਟੀਕਲ ਕੰਪਨੀ ਵਿਚੋਂ ਖਤਨਾਕ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਅਤੇ ਉੱਥੇ ਮੌਜੂਦ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨਜ਼ਦੀਕੀ ਪੰਜ ਪਿੰਡਾ ਨੂੰ ਖਾਲੀ ਕਰਵਾ ਲਿਆ ਹੈ। ਇਸ ਜ਼ਹਰਿਲੀ ਗੈਸ ਦੇ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ। ਸੈਕੜਿਆਂ ਦੀ ਗਿਣਤੀ ਵਿਚ ਲੋਕ ਸਿਰ ਦਰਦ, ਉੱਲਟੀ ਅਤੇ ਸਾਂਹ ਲੈਣ ਦੀ ਪਰੇਸ਼ਾਨੀ ਕਾਰਨ ਹਸਪਤਾਲ ਵਿਚ ਪਹੁੰਚ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਵਿਸ਼ਾਖਾਪਟਨਮ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਜਨਾ ਗੁਮਲਾ ਨੇ ਦੱਸਿਆ ਹੈ ਕਿ ਸ਼ੁਰੂਆਤ ਜਾਂਚ ਅਨੁਸਾਰ ਪਤਾ ਲੱਗਿਆ ਹੈ ਕਿ ਪੀਵੀਸੀ ਜਾਂ ਸਟੇਰੇਨੇ ਗੈਸ ਦੀ ਲੀਕੇਜ਼ ਤੜਕ ਸਵੇਰੇ 2.30 ਵਜੇ ਹੋਣੀ ਸ਼ੁਰੂ ਹੋਈ ਜਿਸ ਉੱਤੇ 10 ਵਜੇ ਕਾਬੂ ਪਾਇਆ ਗਿਆ ਹੈ। ਮੌਕੇ ਉੱਤੇ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਗਈਆ ਹਨ ਅਤੇ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦਾ ਰੈਸਕਿਊ ਕੀਤਾ ਜਾ ਚੁੱਕਾ ਹੈ। ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਸਰੁੱਖਿਤ ਸਥਾਨਾਂ ਉੱਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਥਿਤੀ ਅਜੇ ਕੰਟਰੋਲ ਵਿਚ ਨਹੀਂ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਸੀਐਮ ਜਗਨ ਮੋਹਨ ਰੇਡੀ ਵੀ ਵਿਸ਼ਾਖਾਪਟਨ ਲਈ ਰਵਾਨਾ ਹੋ ਗਏ ਹਨ।

 

Leave a Reply

Your email address will not be published. Required fields are marked *