ਦੁਨੀਆ ਭਰ ਵਿਚ 38 ਲੱਖ ਤੋਂ ਪਾਰ ਹੋਈ ਕੋਰੋਨਾ ਦੇ ਕੇਸਾਂ ਦੀ ਗਿਣਤੀ, ਜਾਣੋ ਕੀ ਹੈ ਤਾਜ਼ਾ ਸਥਿਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬੇਹਾਲ ਕਰ ਰੱਖਿਆ ਹੈ। ਵਿਸ਼ਵ ਭਰ ਦੇ ਦੇਸ਼ ਲਗਾਤਾਰ ਕੋਰੋਨਾ ਸੰਕਰਮਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬੇਹਾਲ ਕਰ ਰੱਖਿਆ ਹੈ। ਵਿਸ਼ਵ ਭਰ ਦੇ ਦੇਸ਼ ਲਗਾਤਾਰ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 38 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ ਢਾਈ ਲੱਖ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।ਉੱਥੇ ਹੀ 13 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਵੀ ਜਿੱਤ ਚੁੱਕੇ ਹਨ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 3,822,989 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 265,084 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,302,995 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,254,910 ਹੋ ਗਈ ਹੈ। ਕੋਵਿਡ-19 ਦੀ ਮਾਰ ਸੱਭ ਤੋਂ ਜ਼ਿਆਦਾ ਸੰਯੁਕਤ ਰਾਜ ਅਮਰੀਕਾ ਝੱਲ ਰਿਹਾ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 74,807 ਹੋ ਗਿਆ ਹੈ ਅਤੇ ਕੁੱਲ ਮਰੀਜ਼ਾਂ ਦੀ ਗਿਣਤੀ 1,263,183 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਯੂਕੇ, ਫਰਾਂਸ, ਜ਼ਰਮਨੀ, ਰੂਸ,ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਅਤੇ ਇੱਥੇ ਵੀ ਕੋਰੋਨਾ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

ਸਪੇਨ- ਕੁੱਲ ਕੇਸ – 253,682, ਮੌਤਾਂ- 25,857

ਇਟਲੀ – ਕੁੱਲ ਕੇਸ – 214,457, ਮੌਤਾਂ- 29,684

ਯੂਕੇ- ਕੁੱਲ ਕੇਸ -201,101, ਮੌਤਾਂ-30,076

ਫਰਾਂਸ- ਕੁੱਲ ਕੇਸ- 174,191, ਮੌਤਾਂ-25,809

ਜਰਮਨੀ- ਕੁੱਲ ਕੇਸ -168,162, ਮੌਤਾਂ-7,275

ਰੂਸ – ਕੁੱਲ ਕੇਸ- 165,929, ਮੌਤਾਂ-1,537

ਤੁਰਕੀ- ਕੁੱਲ ਕੇਸ- 131,744, ਮੌਤਾਂ-3,584

ਬ੍ਰਾਜ਼ੀਲ – ਕੁੱਲ ਕੇਸ – 126,611, ਮੌਤਾਂ-8,588

ਈਰਾਨ – ਕੁੱਲ ਕੇਸ -101,650, ਮੌਤਾਂ-6418

ਚੀਨ- ਕੁੱਲ ਕੇਸ – 82,885 ਮੌਤਾਂ-4,633

ਕਨੇਡਾ-  ਕੁੱਲ ਕੇਸ- 63,496, ਮੌਤਾਂ-4,232

ਪੇਰੂ–ਕੁੱਲ ਕੇਸ- 54,817, ਮੌਤਾਂ-1,533

ਬੈਲਜ਼ੀਅਮ-ਕੁੱਲ ਕੇਸ- 50,781, ਮੌਤਾਂ-8,339

ਨੀਦਰਲੈਂਡ-ਕੁੱਲ ਕੇਸ-41,319, ਮੌਤਾਂ-5,204

Leave a Reply

Your email address will not be published. Required fields are marked *