ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਕੋਰੋਨਾ ਦੇ ਨਵੇਂ 75 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 1526 ਹੋ ਗਈ ਹੈ। ਉੱਥੇ ਹੀ ਦੋ ਹੋਰ ਕੋਰੋਨਾ ਦੀ ਪੀੜਤਾਂ ਦੀ ਮੌਤ ਵੀ ਹੋਈ ਹੈ ਜਦਕਿ ਦੋ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।
ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆ ਅਨੁਸਾਰ ਬੀਤੇ ਬੁੱਧਵਾਰ ਨੂੰ ਸ਼ਾਮ 6 ਵਜੇ ਤੱਕ ਮੋਗਾ ਤੋਂ 10, ਤਰਨਤਾਰਨ ਤੋਂ 16, ਪਟਿਆਲਾ ਤੋਂ 2, ਮਾਨਸਾ ਤੋਂ 2, ਬਰਨਾਲਾ ਤੋਂ 1, ਮੁਕਤਸਰ ਸਾਹਿਬ ਤੋਂ 1, ਅੰਮ੍ਰਿਤਸਰ ਤੋਂ 13, ਗੁਰਦਾਸਪੁਰ ਤੋਂ1, ਫਤਿਹਗੜ੍ਹ ਸਾਹਿਬ ਤੋਂ 1, ਨਵਾਂਸ਼ਹਿਰ ਤੋਂ 1, ਸੰਗਰੂਰ ਤੋਂ 2, ਫਾਜ਼ਿਲਕਾ ਤੋਂ 1, ਫਿਰੋਜ਼ਪੁਰ ਤੋਂ 1, ਮੋਗਾ ਤੋਂ 18, ਬਠਿੰਡਾ ਤੋਂ 1, ਹੁਸ਼ਿਆਰਪੁਰ ਤੋਂ 1, ਜਲੰਧਰ ਤੋਂ 1 ਅਤੇ ਫਤਿਹਗੜ੍ਹ ਸਾਹਿਬ ਤੋਂ 2 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜਲੰਧਰ ਅਤੇ ਪਟਿਆਲਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 27 ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿਚ ਹੋਰ ਦੋ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 135 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-230, ਠੀਕ ਹੋਏ- 8, ਮੌਤਾਂ-3
ਜਲੰਧਰ – ਕੁੱਲ ਕੇਸ – 135, ਠੀਕ ਹੋਏ -12, ਮੌਤਾਂ- 5
ਲੁਧਿਆਣਾ- ਕੁੱਲ ਕੇਸ-124, ਠੀਕ ਹੋਏ-8, ਮੌਤਾਂ-5
ਤਰਨਤਾਰਨ ਕੁੱਲ ਕੇਸ-103, ਠੀਕ ਹੋਏ-0, ਮੌਤਾਂ-0
ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 43, ਮੌਤਾਂ –2
ਹੁਸ਼ਿਆਰਪੁਰ- ਕੁੱਲ ਕੇਸ-89, ਠੀਕ ਹੋਏ-6, ਮੌਤਾਂ-2
ਪਟਿਆਲਾ-ਕੁੱਲ ਕੇਸ-89, ਠੀਕ ਹੋਏ-8, ਮੌਤਾਂ-2
ਸੰਗਰੂਰ ਕੁੱਲ ਕੇਸ-87, ਠੀਕ ਹੋਏ-3, ਮੌਤਾਂ-0
ਨਵਾਂਸ਼ਹਿਰ- ਕੁੱਲ ਕੇਸ-85, ਠੀਕ ਹੋਏ-18, ਮੌਤਾਂ-1
ਗੁਰਦਾਸਪੁਰ- ਕੁੱਲ ਕੇਸ-85, ਠੀਕ ਹੋਏ-0, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0
ਮੋਗਾ- ਕੁੱਲ ਕੇਸ-56, ਠੀਕ ਹੋਏ-4, ਮੌਤਾਂ-0
ਫਰੀਦਕੋਟ- ਕੁੱਲ ਕੇਸ-45, ਠੀਕ ਹੋਏ-2, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-43, ਠੀਕ ਹੋਏ-1, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-39, ਠੀਕ ਹੋਏ-0, ਮੌਤਾਂ-0
ਬਠਿੰਡਾ- ਕੁੱਲ ਕੇਸ-37 ਠੀਕ ਹੋਏ-0, ਮੌਤਾਂ-0
ਪਠਾਨਕੋਟ- ਕੁੱਲ ਕੇਸ-27, ਠੀਕ ਹੋਏ-10, ਮੌਤਾਂ-1
ਬਰਨਾਲਾ ਕੁੱਲ ਕੇਸ-20, ਠੀਕ ਹੋਏ- 1, ਮੌਤਾਂ-1
ਮਾਨਸਾ- ਕੁੱਲ ਕੇਸ-19, ਠੀਕ ਹੋਏ-4, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-19, ਠੀਕ ਹੋਏ-2, ਮੌਤਾਂ-0
ਕਪੂਰਥਲਾ-ਕੁੱਲ ਕੇਸ-18, ਠੀਕ ਹੋਏ-2, ਮੌਤਾਂ-2
ਰੋਪੜ- ਕੁੱਲ ਕੇਸ-16, ਠੀਕ ਹੋਏ-2, ਮੌਤਾਂ-1
ਕੁੱਲ ਕੇਸ 1526, ਠੀਕ ਹੋਏ 135, ਮੌਤਾਂ 27

