ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਅੱਜ ਸੁਰੱਖਿਆ ਬਲਾਂ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਸੈਨਾ ਨੇ ਅੱਤਵਾਦੀਆਂ ਦੇ ਪੋਸਟਰ ਬਵਾਏ ਅਤੇ ਹਿਜ਼ਬੁੱਲ ਮੁਜਾਹਿਦੀਨ ਦੇ ਚੀਫ਼ ਕਮਾਂਡਰ ਰਿਆਜ਼ ਨਾਇਕੂ ਨੂੰ ਇਕ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸਦੇ ਨਾਲ ਇਕ ਹੋਰ ਅੱਤਵਾਦੀ ਵੀ ਮਾਰ ਗਿਰਾਇਆ ਗਿਆ ਹੈ।
#UPDATE Joint troops recovered bodies of 2 terrorists, among them one has been identified as Hizbul Commander Riyaz Naikoo. Search continues. Heavy stone pelting going on: Central Reserve Police Force https://t.co/FX4nWrkyl4
— ANI (@ANI) May 6, 2020
ਦਰਅਸਲ ਕਈ ਬੇਗੁਨਾਹ ਲੋਕਾਂ ਅਤੇ ਸੁਰੱਖਿਆ ਬਲਾਂ ਦੀ ਮੌਤ ਦੇ ਜ਼ਿੰਮੇਵਾਰ ਮੰਨੇ ਜਾਂਦੇ ਰਿਆਜ਼ ਨਾਇਕੂ ਉੱਤੇ 12 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸੈਨਾ ਨੂੰ ਅੱਜ ਉਸ ਦੇ ਪੁਲਵਾਮਾ ਦੇ ਬੇਗਪੁਰਾ ਪਿੰਡ ਵਿਚ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਅੱਤਵਾਦੀ ਰਿਆਜ਼ ਜਿਸ ਘਰ ਵਿਚ ਛਿਪਿਆ ਹੋਇਆ ਸੀ ਸੁਰੱਖਿਆ ਬਲਾਂ ਨੇ ਉਸ ਘਰ ਨੂੰ ਆਈਈਡੀ ਨਾਲ ਉਡਾ ਦਿੱਤਾ ਜਿਸ ਦੌਰਾਨ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਹਿਜ਼ਬੁੱਲ ਕਮਾਂਡਰ ਰਿਆਜ਼ ਨਾਇਕੂ ਦੀ ਸੀ। ਜ਼ਿਕਰਯੋਗ ਹੈ ਕਿ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁੱਲ ਮੁਜਾਹਿਦੀਨ ਦੀ ਕਮਾਂਡ ਰਿਆਜ਼ ਨਾਇਕੂ ਦੇ ਹੱਥ ਵਿਚ ਹੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਉਸ ਦੀ ਲੰਬੇ ਸਮੇਂ ਤੋਂ ਤਲਾਸ਼ ਸੀ। ਉਹ ਸੈਨਾ ਨੂੰ ਕਈ ਵਾਰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫ਼ਲ ਰਿਹਾ ਸੀ। ਹਿਜ਼ਬੁੱਲ ਕਮਾਂਡਰ ਘਾਟੀ ਦੇ ਨੌਜਵਾਨਾਂ ਨੂੰ ਅੱਤਵਾਦ ਦੀ ਰਾਹ ਉੱਤੇ ਚੱਲਣ ਲਈ ਬਰਗਲਾਉਂਦਾ ਸੀ। ਖੈਰ ਰਿਆਜ਼ ਨੂੰ ਢੇਰ ਕਰਨ ਮਗਰੋਂ ਪੱਥਰਬਾਜ਼ੀ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਜਿਸ ਕਰਕੇ ਜੰਮੂ ਕਸ਼ਮੀਰ ਵਿਚ ਇੰਟਰਨੈਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਵਾਈਸ ਕਾਲਿੰਗ ਉੱਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ।
