ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ ਜਿਸ ਕਰਕੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ ਜਿਨ੍ਹਾਂ ਨੂੰ ਹੁਣ ਆਪਣੇ ਵਤਨ ਵਾਪਸ ਲਿਆਉਣ ਲਈ ਭਾਰਤ ਸਕਰਾਰ 7 ਮਈ ਤੋਂ ਆਪਣਾ ਆਪਰੇਸ਼ਨ ਸ਼ੁਰੂ ਕਰੇਗੀ ਅਤੇ 13 ਮਈ ਤੱਕ 64 ਫਲਾਈਟਾਂ ਚਲਾਈਆਂ ਜਾਂਣਗੀਆਂ।
64 flights will be operated in the 1st week of operation to bring stranded Indians from different countries from May 7 to May 13: Civil Aviation Minister Hardeep Singh Puri pic.twitter.com/042wthOtBt
— ANI (@ANI) May 5, 2020
ਦਰਅਸਲ ਸਿਵਿਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਜਾਣਕਾਰੀ ਦਿੱਤੀ ਹੈ ਕਿ 7 ਮਈ ਤੋਂ 13 ਮਈ ਤੱਕ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਦੇ ਪਹਿਲੇ ਹਫ਼ਤੇ 64 ਉਡਾਣਾ ਚੱਲਣਗੀਆਂ। ਇਨ੍ਹਾਂ 64 ਵਿਚੋਂ 10 ਯੂਏਈ, 2 ਕਤਰ, 5 ਸਾਊਦੀ ਅਰਬ,7ਯੂਕੇ, 5 ਸਿੰਗਾਪੁਰ, 7 ਅਮਰੀਕਾ, 5 ਫਿਲੀਪਿੰਸ, 7 ਬੰਗਲਾਦੇਸ਼, 3 ਬਹਿਰੀਨ, 7 ਮਲੇਸ਼ੀਆ,5 ਕੁਵੈਤ ਅਤੇ 2 ਓਮਾਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲੈ ਕੇ ਆਵੇਗੀ। ਇਸ ਤੋਂ ਪਹਿਲਾਂ ਦੋਹਾ ਵਿਚ ਭਾਰਤੀ ਸਫ਼ਾਰਤਖਾਨੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਨੇ ਦੋਹਾ ਤੋਂ ਦੋ ਵਿਸ਼ੇਸ ਫਲਾਇਟਾਂ ਚਲਾਉਣ ਦਾ ਫੈਸਲਾ ਕੀਤਾ ਹੈ। ਪਹਿਲੀ ਫਲਾਇਟ 7 ਮਈ ਨੂੰ ਦੋਹੀ ਤੋਂ ਕੋਚੀ ਜਾਵੇਗੀ ਜਦਕਿ ਦੂਜੀ ਫਲਾਇਟ 10 ਮਈ ਨੂੰ ਦੋਹਾ ਤੋਂ ਤਿਰੂਵਨੰਤਪੁਰਮ ਜਾਵੇਗੀ। ਉੱਥੇ ਹੀ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਭਾਰਤ ਆਉਣ ਵਾਲੇ ਸਾਰੇ ਨਾਗਰਿਕਾਂ ਨੂੰ ਆਪਣੇ ਕਿਰਾਏ ਦਾ ਖਰਚਾ ਖੁਦ ਚੁੱਕਣਾ ਹੋਵੇਗਾ।
