ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।ਬੀਤੇ ਦਿਨ ਪੂਰੇ ਸੂਬੇ ਵਿਚੋਂ ਨਵੇਂ 331 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਇਕ ਕੋਰੋਨਾ ਪੀੜਤ ਨੇ ਦਮ ਤੋੜ ਦਿੱਤਾ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1102 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 21 ਹੋ ਚੁੱਕਿਆ ਹੈ। ਉੱਥੇ ਹੀ 5 ਹੋਰ ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ।
ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਦਿਨ ਪਟਿਆਲਾ ਤੋਂ 1, ਲੁਧਿਆਣਾ ਤੋਂ 16, ਮੁਹਾਲੀ ਤੋਂ 2, ਹੁਸ਼ਿਆਰਪੁਰ ਤੋਂ 46, ਮਾਨਸਾ ਤੋਂ 3, ਬਰਨਾਲਾ ਤੋਂ 2, ਸੰਗਰੂਰ ਤੋਂ 4, ਅੰਮ੍ਰਿਤਸਰ ਤੋਂ 75, ਨਵਾਂਸ਼ਹਿਰ ਤੋਂ 62, ਗੁਰਦਾਸੁਪਰ ਤੋਂ 24, ਜਲੰਧਰ ਤੋਂ 4, ਬੰਠਿਡਾ ਤੋਂ 33, ਫਿਰੋਜ਼ਪੁਰ ਤੋਂ 2, ਰੋਪੜ ਤੋਂ 9, ਫਤਿਹਗੜ੍ਹ ਸਾਹਿਬ ਤੋਂ 4, ਮੁਕਤਸਰ ਸਾਹਿਬ ਤੋਂ 43 ਅਤੇ ਲੁਧਿਆਣਾ ਤੋਂ 1 ਕੋਰੋਨਾ ਦੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿਚੋਂ ਜਿਆਦਾਤ ਨਾਂਦੇੜ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂ ਸ਼ਾਮਲ ਹਨ। ਉੱਥੇ ਹੀ ਫਿਰੋਜ਼ਪੁਰ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਜਦਕਿ ਪਟਿਆਲਾ ਵਿਚ ਤਿੰਨ ਅਤੇ ਮੁਹਾਲੀ ਵਿਚ ਦੋ ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 117 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-218, ਠੀਕ ਹੋਏ- 8, ਮੌਤਾਂ-2
ਲੁਧਿਆਣਾ- ਕੁੱਲ ਕੇਸ-111, ਠੀਕ ਹੋਏ-6, ਮੌਤਾਂ-4
ਜਲੰਧਰ – ਕੁੱਲ ਕੇਸ – 124, ਠੀਕ ਹੋਏ -8, ਮੌਤਾਂ- 4
ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 36, ਮੌਤਾਂ –2
ਪਟਿਆਲਾ-ਕੁੱਲ ਕੇਸ-86, ਠੀਕ ਹੋਏ-5, ਮੌਤਾਂ-1
ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-9, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-85, ਠੀਕ ਹੋਏ-18, ਮੌਤਾਂ-1
ਤਰਨਤਾਰਨ ਕੁੱਲ ਕੇਸ-14, ਠੀਕ ਹੋਏ-0, ਮੌਤਾਂ-0
ਮਾਨਸਾ- ਕੁੱਲ ਕੇਸ-16, ਠੀਕ ਹੋਏ-4, ਮੌਤਾਂ-0
ਕਪੂਰਥਲਾ-ਕੁੱਲ ਕੇਸ-13, ਠੀਕੋ ਹੋਏ-2, ਮੌਤਾਂ-1
ਹੁਸ਼ਿਆਰਪੁਰ- ਕੁੱਲ ਕੇਸ-88, ਠੀਕ ਹੋਏ-6, ਮੌਤਾਂ-1
ਸੰਗਰੂਰ ਕੁੱਲ ਕੇਸ-11, ਠੀਕ ਹੋਏ-3, ਮੌਤਾਂ-0
ਫਰੀਦਕੋਟ- ਕੁੱਲ ਕੇਸ-6, ਠੀਕ ਹੋਏ-1, ਮੌਤਾਂ-0
ਮੋਗਾ- ਕੁੱਲ ਕੇਸ-28, ਠੀਕ ਹੋਏ-4, ਮੌਤਾਂ-0
ਰੋਪੜ- ਕੁੱਲ ਕੇਸ-14, ਠੀਕ ਹੋਏ-2, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-50, ਠੀਕ ਹੋਏ-1, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-30, ਠੀਕ ਹੋਏ-0, ਮੌਤਾਂ-1
ਬਰਨਾਲਾ ਕੁੱਲ ਕੇਸ-4, ਠੀਕ ਹੋਏ- 1, ਮੌਤਾਂ-1
ਫਤਿਹਗੜ੍ਹ ਸਾਹਿਬ ਕੁੱਲ ਕੇਸ-16, ਠੀਕ ਹੋਏ-2, ਮੌਤਾਂ-0
ਫਾਜ਼ਿਲਕਾ ਕੁੱਲ ਕੇਸ-4, ਠੀਕ ਹੋਏ-0, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-29, ਠੀਕ ਹੋਏ-1, ਮੌਤਾਂ-1
ਬਠਿੰਡਾ- ਕੁੱਲ ਕੇਸ-35 ਠੀਕ ਹੋਏ-0, ਮੌਤਾਂ-0
ਕੁੱਲ ਕੇਸ 1102, ਠੀਕ ਹੋਏ 117, ਮੌਤਾਂ 21

