ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 1300 ਤੋਂ ਪਾਰ, ਕੁੱਲ ਕੇਸ 40 ਹਜ਼ਾਰ ਦੇ ਕਰੀਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲੇ 40 ਹਜ਼ਾਰ ਤੱਕ ਪਹੁੰਚਣ ਵਾਲੇ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾ 1300 ਤੋਂ ਪਾਰ ਹੋ ਚੁੱਕਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 2644 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 83 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 39,980 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 1301 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 10,633 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 28,046 ਹੋ ਗਈ ਹੈ।

https://twitter.com/adgpi/status/1256758465306869760?ref_src=twsrc%5Etfw%7Ctwcamp%5Etweetembed%7Ctwterm%5E1256758465306869760&ref_url=https%3A%2F%2Fhindi.news18.com%2Fnews%2Fnation%2Fiaf-flypast-live-updates-covid-19-warriors-shower-flower-petals-indian-airforce-to-flypast-for-corona-warriors-3075055.html

ਉੱਥੇ ਹੀ ਅੱਜ ਭਾਰਤੀ ਆਰਮਡ ਫੋਰਸਿਜ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਵਿਚ ਸਿਹਤ ਕਰਮਚਾਰੀ, ਪੁਲਿਸ ਬਲ, ਸਫ਼ਾਈ ਕਰਮਚਾਰੀ ਅਤੇ ਰਾਸ਼ਟਰ ਦੇ ਨਾਗਿਰਕਾਂ ਦੁਆਰਾ ਦਿੱਤੇ ਜਾ ਰਹੇ ਯੋਗਦਾਨ ਨੂੰ ਸਲਾਮ ਕਰ ਰਹੇ ਹਨ ਜਿਸ ਤਹਿਤ ਚੰਡੀਗੜ੍ਹ ਵਿਚ ਸੁਖਨਾ ਝੀਲ ਦੇ ਉੱਪਰੋਂ ਦੋ IAF C-130J ਸੁਪਰ ਹਰਕੂਲਸ ਸਪੈਸ਼ਲ ਆਪ੍ਰੇਸ਼ਨ ਟਰਾਂਸਪੋਰਟ ਜਹਾਜ਼ ਨੇ ਉਡਾਣ ਭਰੀ ਹੈ ਅਤੇ ਇਹ ਜਹਾਜ਼ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਰਵਾਨ ਹੋਇਆ ਸੀ ਜੋ ਕਿ ਕੋਵਿਡ-19 ਵਿਰੁੱਧ ਲੜ ਰਹੇ ਯੋਧਿਆ ਦਾ ਸ਼ੁਕਰਾਨਾ ਕਰਨ ਲਈ ਕੇਰਲਾ ਦੇ ਤ੍ਰਿਵੇਂਦਰਮ ਤੱਕ ਜਾਵੇਗਾ।

ਦਿੱਲੀ ਵਿਚ ਵੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੇ ਪੁਲਿਸ ਅਧਿਕਾਰੀਆਂ ਦਾ ਸ਼ੁਕਰਾਨਾ ਅਤੇ ਕਦਰਦਾਨੀ ਜ਼ਾਹਰ ਕਰਨ ਲਈ ਪੁਲਿਸ ਵਾਰ ਮੈਮੋਰੀਅਲ ਉੱਤੇ ਫੱਲਾਂ ਦੀ ਵਰਖਾ ਕੀਤੀ ਹੈ।

Leave a Reply

Your email address will not be published. Required fields are marked *