ਰਾਜਧਾਨੀ ਦਿੱਲੀ ਦੇ ਇਕ ਹਸਪਤਾਲ ‘ਚ ਡਾਕਟਰਾਂ ਸਮੇਤ 44 ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਦਿੱਲੀ ਦੇ ਇਕ ਹਸਪਤਾਲ ਵਿਚੋਂ ਡਾਕਟਰਾਂ ਸਮੇਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਦਿੱਲੀ ਦੇ ਇਕ ਹਸਪਤਾਲ ਵਿਚੋਂ ਡਾਕਟਰਾਂ ਸਮੇਤ 44 ਸਟਾਫ਼ ਮੈਂਬਰਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਜਿਸ ਦੀ ਜਾਣਕਾਰੀ ਖੁਦ ਦਿੱਲੀ ਦੇ ਸਿਹਤ ਵਿਭਾਗ ਨੇ ਦਿੱਤੀ ਹੈ।

ਦਿੱਲੀ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿਚ ਬਾਬੂ ਜਗਜੀਵਨ ਰਾਮ ਹਸਪਤਾਲ ਵਿਚ ਡਾਕਟਰਾਂ ਸਮੇਤ ਕੁੱਲ 44 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ ਦੂਜੇ ਸਟਾਫ ਮੈਂਬਰਾਂ ਦੀਆਂ ਰਿਪੋਰਟਾਂ ਆਉਣ ਦਾ ਅਜੇ ਇੰਤਜਾਰ ਹੈ। ਹਸਪਤਾਲ ਦੀਆਂ ਡਾਕਟਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਪੂਰੇ ਹਸਪਤਾਲ ਨੂੰ ਸੈਨਾਟਾਈਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਜਗਜੀਵਨ ਰਾਮ ਹਸਪਤਾਲ ਜਹਾਂਗੀਰਪੁਰੀ ਵਿਚ ਸਥਿਤ ਅਤੇ ਬਹੁਤ ਸਾਰੇ ਕੋਰੋਨਾ ਦੇ ਮਾਮਲੇ ਇਸੇ ਖੇਤਰ ਤੋਂ ਸਾਹਮਣੇ ਆਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਾਸੀਆਂ ਦੇ ਲਈ ਇਹ ਹਫ਼ਤਾ ਪਿਛਲੇ ਹਫ਼ਤੇ ਦੇ ਮੁਕਾਬਲੇ ਚੰਗਾ ਰਿਹਾ ਹੈ। ਇਸ ਹਫ਼ਤੇ ਘੱਟ ਕੋਰੋਨਾ ਦੇ ਕੇਸ ਅਤੇ ਘੱਟ ਲੋਕਾਂ ਮੌਤ ਹੋਈ ਤੇ ਕਈ ਲੋਕ ਠੀਕ ਹੋ ਕੇ ਘਰ ਚੱਲੇ ਗਏ ਹਨ। ਕੇਜਰੀਵਾਲ ਨੇ ਇਕ ਅੰਕੜਾ ਪੇਸ਼ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤੀ ਤੋਂ ਲੈ ਕੇ 7ਵੇਂ ਹਫ਼ਤੇ ਵਿਚ 850 ਮਾਮਲੇ ਦਰਜ ਕੀਤੇ ਗਏ ਸਨ ਉੱਥੇ ਹੀ 8ਵੇਂ ਹਫ਼ਤੇ ਵਿਚ 622 ਮਾਮਲੇ ਸਾਹਮਣੇ ਆਏ ਹਨ। 7ਵੇਂ ਹਫ਼ਤੇ ਵਿਚ 21 ਲੋਕਾਂ ਦੀ ਮੌਤ ਹੋਈ ਸੀ ਜਦਕਿ ਪਿਛਲੇ ਹਫ਼ਤੇ 9 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ 7ਵੇਂ ਹਫ਼ਤੇ ਵਿਚ 260 ਮਰੀਜ਼ ਠੀਕ ਹੋ ਕੇ ਘਰ ਗਏ ਸਨ ਜਦਕਿ 8ਵੇਂ ਹਫ਼ਤੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 580 ਹੋ ਗਿਆ ਹੈ।

Leave a Reply

Your email address will not be published. Required fields are marked *