ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਰਅਸਲ ਅੱਜ ਸ਼ਨਿਵਾਰ ਨੂੰ ਪੁਲਵਾਮਾ ਜਿਲ੍ਹੇ ਵਿਚ ਅੱਤਵਾਦੀਆਂ ਅਤੇ ਸੁਰੱਖਿਆਂ ਬਲਾਂ ਵਿਚਾਲੇ ਚੱਲੀ ਮੁੱਠਭੇੜ ਦੌਰਾਨ ਦੋ ਅੱਤਵਾਦੀ ਅਤੇ ਉਨ੍ਹਾਂ ਦਾ ਇਕ ਮਦਦਗਾਰ ਮਾਰਿਆ ਗਿਆ ਹੈ।

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਵਿਚ ਅਵੰਤੀਪੁਰ ਦੇ ਗੋਰੀਪੁਰਾ ਇਲਾਕੇ ਵਿਚ ਅੱਤਵਾਦੀਆਂ ਦੇ ਹੋਣ ਦੀ ਸਟੀਕ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਅੱਜ ਤੜਕ ਸਵੇਰ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਚਾਰੇ ਪਾਸਿਓ ਘਿਰੇ ਅੱਤਵਾਦੀਆਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਮੋਰਚਾ ਸੰਭਾਲ ਲਿਆ ਅਤੇ ਕਈਂ ਘੰਟੇ ਚੱਲੀ ਮੁੱਠਭੇੜ ਵਿਚ ਦੋ ਅੱਤਵਾਦੀ ਅਤੇ ਉਨ੍ਹਾਂ ਦਾ ਇਕ ਮਦਦਗਾਰ ਮਾਰ ਗਿਰਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੁਠਭੇੜ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਅਜੇ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਪਹਿਲਾਂ ਵੀ ਬੀਤੇ ਦਿਨ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਵਿਚ ਦੋ ਅੱਤਵਾਦੀਆਂ ਨੇ ਕੁਲਗਾਮ ਜਿਲ੍ਹੇ ਦੇ ਯਾਰੀਪੋਰ ਤੋਂ ਇਕ ਪੁਲਿਸਕਰਮੀ ਨੂੰ ਅਗਵਾ ਕਰ ਲਿਆ ਸੀ ਪਰ ਜੋ ਉਹ ਉਸਨੂੰ ਲੈ ਕੇ ਜਾ ਰਹੇ ਸਨ ਉਦੋਂ ਹੀ ਸੁਰੱਖਿਆ ਬਲਾ ਦੀ ਨਾਕਾ ਪਾਰਟੀ ਉੱਤੇ ਉਨ੍ਹਾਂ ਨੂੰ ਰੋਕ ਲਿਆ ਗਿਆ ਇਸ ਤੋਂ ਬਾਅਦ ਉੱਥੇ ਮੁਠਭੇੜ ਸ਼ੁਰੂ ਹੋ ਗਈ ਅਤੇ ਦੋਵਾਂ ਅੱਤਵਾਦੀਆਂ ਨੂੰ ਮਾਰ ਕੇ ਅਗਵਾ ਕੀਤੇ ਪੁਲਿਸਕਰਮੀ ਨੂੰ ਛੁਡਾ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਵਿਚ ਤੇਜੀ ਵੇਖੀ ਗਈ ਹੈ।
