ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਵਿਚ ਲਗਾਤਾਰ ਜਾਰੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 28 ਲੱਖ ਤੋਂ ਜਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2 ਲੱਖ ਤੱਕ ਪਹੁੰਚਣ ਵਾਲਾ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 2,831,785 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 197,306 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 806,953 ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 1,827,526 ਹੋ ਗਈ ਹੈ। ਇਸ ਵੇਲੇ ਦੁਨੀਆ ਵਿਚ ਸੱਭ ਤੋਂ ਜਿਆਦਾ ਕੋਰੋਨਾ ਦਾ ਕਹਿਰ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 925,232 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 50 ਹਜ਼ਾਰ ਨੂੰ ਵੀ ਪਾਰ ਕਰ 52,193 ਤੱਕ ਪਹੁੰਚ ਗਈ ਹੈ। ਸਪੇਨ, ਇਟਲੀ, ਫਰਾਂਸ,ਜ਼ਰਮਨੀ, ਯੂਕੇ, ਤੁਰਕੀ,ਈਰਾਨ, ਰੂਸ, ਬ੍ਰਾਜ਼ੀਲ, ਬੈਲਜ਼ੀਅਮ ਅਤੇ ਕਨੇਡਾ ਵਿਚ ਵੀ ਕੋਰੋਨਾ ਦੇ ਮਾਮਲੇ ਅਤੇ ਮਰਨ ਵਾਾਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ।
ਸਪੇਨ- ਕੁੱਲ ਕੇਸ – 219,764, ਮੌਤਾਂ- 22,524
ਇਟਲੀ – ਕੁੱਲ ਕੇਸ – 192,994, ਮੌਤਾਂ- 25,969
ਫਰਾਂਸ- ਕੁੱਲ ਕੇਸ- 159,828, ਮੌਤਾਂ-22, 245
ਜਰਮਨੀ- ਕੁੱਲ ਕੇਸ -154,999, ਮੌਤਾਂ-5,760
ਯੂਕੇ- ਕੁੱਲ ਕੇਸ -143,464, ਮੌਤਾਂ-19,506
ਤੁਰਕੀ- ਕੁੱਲ ਕੇਸ- 104,912, ਮੌਤਾਂ-2,600
ਈਰਾਨ – ਕੁੱਲ ਕੇਸ -88,194, ਮੌਤਾਂ-5,574
ਚੀਨ- ਕੁੱਲ ਕੇਸ – 82,816, ਮੌਤਾਂ-4,632
ਰੂਸ – ਕੁੱਲ ਕੇਸ- 68,622, ਮੌਤਾਂ-615
ਬ੍ਰਾਜ਼ੀਲ – ਕੁੱਲ ਕੇਸ – 54,043, ਮੌਤਾਂ-3,704
ਬੈਲਜ਼ੀਅਮ, ਕੁੱਲ ਕੇਸ -44,293, ਮੌਤਾਂ–6,679
ਕਨੇਡਾ- ਕੁੱਲ ਕੇਸ- 43,888, ਮੌਤਾਂ-2302

