ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਸੰਕਟ ਨਾਲ ਹਰ ਵਰਗ ਪ੍ਰਭਾਵਿਤ ਹੋਇਆ ਹੈ। ਹੁਣ ਇਸ ਦਾ ਅਸਰ ਫੌਜ ਉੱਤੇ ਵੀ ਪੈਂਦਾ ਵਿਖਾਈ ਦੇ ਰਿਹਾ ਹੈ। ਦਰਅਸਲ ਸਰਕਾਰ ਨੇ ਕੋਰੋਨਾ ਕਾਰਨ ਪੈਦਾ ਹੋਈ ਸਥਿਤੀਆਂ ਨੂੰ ਸਹੀ ਹੋਣ ਤੱਕ ਤਿੰਨ ਸੈਨਾਵਾਂ ਦੇ ਰੱਖਿਆ ਸੌਦੇ ਰੋਕਣ ਦੇ ਹੁਕਮ ਦਿੱਤੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਕੋਵਿਡ 19 ਕਾਰਨ ਬਜਟ ਵਿਚ ਹੋਈ ਕੁਟੌਤੀ ਨੂੰ ਵੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਦੇਸ਼ ਵਿਚ ਕੋਰੋਨਾ ਸੰਕਟ ਬਣਿਆ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਵੱਖ-ਵੱਖ ਚਰਨਾਂ ਵਿਚ ਚੱਲ ਰਹੇ ਨਵੇਂ ਹਥਿਆਰਾਂ ਦੇ ਗ੍ਰਹਿਣ ਦੀਆਂ ਪ੍ਰਕੀਰਿਆਵਾਂ ਨੂੰ ਰੋਕ ਦੇਣ। ਰਿਪੋਰਟਾਂ ਮੁਤਾਬਕ ਤਿੰਨੋ ਸੈਨਾਵਾਂ ਨੇ ਆਪਣੇ ਆਪ ਨੂੰ ਆਧੁਨਿਕ ਬਣਾਉਣ ਲਈ ਕਈ ਰੱਖਿਆ ਸੌਦੇ ਕੀਤੇ ਹੋਏ ਹਨ ਜੋ ਕਿ ਵੱਖ-ਵੱਖ ਚਰਨਾਂ ਵਿਚ ਹਨ। ਭਾਰਤੀ ਹਵਾਈ ਫੌਜ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਅਤੇ ਰੂਸ ਤੋਂ ਐਸ-400 ਏਅਰ ਡਿਫੈਂਸ ਹਥਿਆਰ ਪ੍ਰਣਾਲੀ ਦੇ ਲਈ ਭੁਗਤਾਨ ਕਰਨ ਦੀ ਪ੍ਰਕਿਰਿਆ ਵਿਚ ਹੈ ਇਸ ਤੋਂ ਇਲਾਵਾ ਥਲ ਸੈਨਾ ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ ਤੋਂ ਟੈਂਕ, ਆਰਟਿਲਰੀ ਗੰਨ ਅਤੇ ਅਸਾਲਟ ਰਾਇਫਲ ਲੈ ਰਹੀ ਹੈ। ਉੱਥੇ ਹੀ ਜਲਸੈਨਾ ਨੇ ਹਾਲ ਵਿਚ ਹੀ ਅਮਰੀਕਾ ਤੋਂ 24 ਮਲਟੀਰੋਲ ਹੈਲੀਕਾਪਟਰ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਹਨ ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ ਅਤੇ ਕੋਰੋਨਾ ਸੰਕਟ ਨਾਲ ਪੈਦਾ ਹੋਈ ਸਥਿਤੀ ਸੁਧਰਣ ਤੋਂ ਬਾਅਦ ਇਸ ਨੂੰ ਖਰੀਦਣ ਦੀ ਪ੍ਰਕਿਰਿਆ ਮੁੜ ਤੋਂ ਅੱਗੇ ਵਧਾਈ ਜਾਵੇਗੀ।

