ਹੁਣ ਤੱਕ ਦੁਨੀਆ ਭਰ ਦੇ 26 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ ਕੋਰੋਨਾ ਵਾਇਰਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਹੁਣ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਸੰਕਰਮਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 26 ਲੱਖ ਤੋਂ ਵੀ ਜਿਆਦਾ ਹੋ ਗਈ ਹੈ ਜਦਕਿ 1 ਲੱਖ 80 ਹਜ਼ਾਰ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।

Coronavirus

ਵਰਲਡ ਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,638,852 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਅੰਕੜਾ 184,248 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 722,039 ਕੋਰੋਨਾ ਮਰੀਜ਼ ਠੀਕ ਵੀ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 1,732,565 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਜਿਆਦਾ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਵੱਧ ਕੇ 849,092 ਹੋ ਗਈ ਹੈ ਜਦਕਿ 47,681 ਕੋਰੋਨਾ ਮਰੀਜ਼ ਦਮ ਤੋੜ ਚੁੱਕੇ ਹਨ ਜੋ ਕਿ ਬਾਕੀ ਦੇਸ਼ਾਂ ਤੋਂ ਕੀਤੇ ਜਿਆਦਾ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ੀਲ, ਬੈਲਜ਼ੀਅਮ ਅਤੇ ਕਨੇਡਾ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ।

ਸਪੇਨ- ਕੁੱਲ ਕੇਸ – 208,389 ਮੌਤਾਂ- 21,717

ਇਟਲੀ – ਕੁੱਲ ਕੇਸ – 187,327 ਮੌਤਾਂ- 25,085

ਫਰਾਂਸ- ਕੁੱਲ ਕੇਸ- 159,877 ਮੌਤਾਂ-21, 340

ਜਰਮਨੀ- ਕੁੱਲ ਕੇਸ -150,648 ਮੌਤਾਂ-5,315

ਯੂਕੇ- ਕੁੱਲ ਕੇਸ -133,495, ਮੌਤਾਂ-18,100

ਤੁਰਕੀ- ਕੁੱਲ ਕੇਸ- 98,674 ਮੌਤਾਂ-2,376

ਈਰਾਨ – ਕੁੱਲ ਕੇਸ -85,996 ਮੌਤਾਂ-5,391

ਚੀਨ- ਕੁੱਲ ਕੇਸ – 82,798 ਮੌਤਾਂ-4,632

ਰੂਸ – ਕੁੱਲ ਕੇਸ- 57,999, ਮੌਤਾਂ-513

ਬ੍ਰਾਜ਼ੀਲ – ਕੁੱਲ ਕੇਸ – 46,182, ਮੌਤਾਂ-2,924

ਬੈਲਜ਼ੀਅਮ, ਕੁੱਲ ਕੇਸ -41,889, ਮੌਤਾਂ – 6,262

ਕਨੇਡਾ-  ਕੁੱਲ ਕੇਸ- 40,190, ਮੌਤਾਂ-1974

Leave a Reply

Your email address will not be published. Required fields are marked *