ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 277, ਮੌਤਾਂ-16

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੋਰੋਨਾ ਦੇ ਨਵੇਂ 26…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੋਰੋਨਾ ਦੇ ਨਵੇਂ 26 ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 3 ਹੋਰ ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਉੱਥੇ ਹੀ ਕੋਰੋਨਾ ਨਾਲ ਕੋਈ ਨਵੀਂ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ।

ਬੀਤੇ ਬੁੱਧਵਾਰ ਸੱਭ ਤੋਂ ਜਿਆਦਾ ਪਟਿਆਲਾ ਜਿਲ੍ਹੇ ਦੇ ਹਲਕਾ ਰਾਜਪੁਰਾ ਵਿਚੋਂ 18 ਮਰੀਜ਼ਾਂ ਦੀ ਜਾਂਚ ਰਿਪੋਰਟ ਕੋਰੋਨਾ ਨਾਲ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ 2,ਜਲੰਧਰ ਤੋਂ 5 ਅਤੇ ਕਪੂਰਥਲਾ ਤੋਂ ਇਕ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 277 ਹੋ ਗਈ ਹੈ। ਜਦਕਿ ਲੁਧਿਆਣਾ, ਨਵਾਂਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਤੋਂ ਇਕ-ਇਕ ਮਰੀਜ਼ ਠੀਕ ਹੋਇਆ ਹੈ ਜਿਸ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ 54 ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਤੱਕ ਮਰਨ ਵਾਲਿਆਂ ਦਾ ਕੁੱਲ ਅੰਕੜਾ 16 ਤੱਕ ਪਹੁੰਚਿਆਂ ਹੋਇਆ ਹੈ।

ਮੁਹਾਲੀ – ਕੁੱਲ ਕੇਸ – 62, ਠੀਕ ਹੋਏ – 14, ਮੌਤਾਂ – 2

ਜਲੰਧਰ – ਕੁੱਲ ਕੇਸ – 53, ਠੀਕ ਹੋਏ -6, ਮੌਤਾਂ- 2

ਪਟਿਆਲਾ-ਕੁੱਲ ਕੇਸ-49, ਠੀਕ ਹੋਏ-1, ਮੌਤਾਂ-0

ਪਠਾਨਕੋਟ- ਕੁੱਲ ਕੇਸ-24, ਠੀਕ ਹੋਏ-0, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-19, ਠੀਕ ਹੋਏ-18, ਮੌਤਾਂ-1

ਅੰਮ੍ਰਿਤਸਰ- ਕੁੱਲ ਕੇਸ-13, ਠੀਕ ਹੋਏ- 1, ਮੌਤਾਂ-2

ਲੁਧਿਆਣਾ- ਕੁੱਲ ਕੇਸ-16, ਠੀਕ ਹੋਏ-3, ਮੌਤਾਂ-4

ਮਾਨਸਾ- ਕੁੱਲ ਕੇਸ-11, ਠੀਕ ਹੋਏ-1, ਮੌਤਾਂ-0

ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-4, ਮੌਤਾਂ-1

ਮੋਗਾ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਰੋਪੜ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-1

ਸੰਗਰੂਰ ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-2, ਠੀਕ ਹੋਏ-2, ਮੌਤਾਂ-0

ਕਪੂਰਥਲਾ-ਕੁੱਲ ਕੇਸ-3, ਠੀਕੋ ਹੋਏ-1, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਕੁੱਲ ਕੇਸ 277, ਠੀਕ ਹੋਏ 54, ਮੌਤਾਂ 16   

Leave a Reply

Your email address will not be published. Required fields are marked *