ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਹੁਣ ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 25 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 1 ਲੱਖ 70 ਹਜ਼ਾਰ ਤੋਂ ਵੀ ਜਿਆਦਾ ਹੋ ਗਿਆ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,557,857 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 177,674 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 695,321 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 1,684,862 ਹੋ ਚੁੱਕੀ ਹੈ। ਕੋਰੋਨਾ ਨੇ ਸੱਭ ਤੋਂ ਜਿਆਦ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ ਇੱਥੇ ਕੋਰੋਨਾ ਪੀੜਤਾਂ ਦੀ ਸੰਖਿਆ ਵੱਧ ਕੇ 819,175 ਹੋ ਗਈ ਹੈ ਜਦਕਿ 45,343 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਅਮਰੀਕਾ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ, ਜਰਮਨੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ। ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ੀਲ, ਬੈਲਜ਼ੀਅਮ ਅਤੇ ਕਨੇਡਾ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।
ਸਪੇਨ- ਕੁੱਲ ਕੇਸ – 204,178 ਮੌਤਾਂ- 21,282
ਇਟਲੀ – ਕੁੱਲ ਕੇਸ – 183,957 ਮੌਤਾਂ- 24,648
ਫਰਾਂਸ- ਕੁੱਲ ਕੇਸ- 158,050 ਮੌਤਾਂ-20,796
ਜਰਮਨੀ- ਕੁੱਲ ਕੇਸ -148,453 ਮੌਤਾਂ – 5,086
ਯੂਕੇ- ਕੁੱਲ ਕੇਸ -129,044, ਮੌਤਾਂ-17,337
ਤੁਰਕੀ- ਕੁੱਲ ਕੇਸ- 95,591 ਮੌਤਾਂ-2,259
ਈਰਾਨ – ਕੁੱਲ ਕੇਸ -84,802 ਮੌਤਾਂ-5,297
ਚੀਨ- ਕੁੱਲ ਕੇਸ – 82,788 ਮੌਤਾਂ-4,632
ਰੂਸ – ਕੁੱਲ ਕੇਸ- 52,763, ਮੌਤਾਂ-456
ਬ੍ਰਾਜ਼ਿਲ – ਕੁੱਲ ਕੇਸ – 43,368, ਮੌਤਾਂ-2,761
ਬੈਲਜ਼ੀਅਮ, ਕੁੱਲ ਕੇਸ -40,956, ਮੌਤਾਂ – 5,998
ਕਨੇਡਾ- ਕੁੱਲ ਕੇਸ- 38,422, ਮੌਤਾਂ-1,834

