ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਪਿਛਲੇ ਸਾਲ ਦਸਬੰਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਚੀਨ ਉੱਤੇ ਸ਼ੁਰੂਆਤ ਵਿਚ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਦੁਨੀਆ ਤੋਂ ਛਪਾਉਣ ਦੇ ਆਰੋਪ ਲੱਗਦੇ ਰਹੇ ਹਨ ਜੋ ਕਿ ਬਾਅਦ ਵਿਚ ਪੂਰੇ ਵਿਸ਼ਵ ‘ਚ ਤੇਜ਼ੀ ਨਾਲ ਫੈਲ ਗਈ ਹੈ। ਹੁਣ ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਕੋਰੋਨਾ ਨੂੰ ਜਾਨ-ਬੁੱਝ ਕੇ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਤੀਜ਼ੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਡੋਨਾਲਡ ਟਰੰਪ ਨੇ ਸ਼ਨਿਵਾਰ ਨੂੰ ਵਾਇਟ ਹਾਊਸ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ”ਜੇਕਰ ਚੀਨ ਜਾਨ-ਬੁੱਝ ਕੇ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਗਿਆ ਤਾਂ ਇਸ ਦੇ ਨਤੀਜ਼ੇ ਉਸ ਨੂੰ ਭੁਗਤਣੇ ਪੈਣਗੇ। ਤੁਸੀ ਜਾਣਦੇ ਹੋ 1917 ਤੋਂ ਬਾਅਦ ਕਿਸੇ ਨੇ ਇੰਨੇ ਵੱਡੇ ਪੱਧਰ ਉੱਤੇ ਲੋਕਾਂ ਨੂੰ ਮਰਦੇ ਹੋਏ ਨਹੀਂ ਵੇਖਿਆ”। ਟਰੰਪ ਨੇ ਕਿਹਾ ਕਿ ਕੋਰੋਨਾ ਸੰਕਟ ਨੇ ਹਰ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕਿ ਤੁਸੀ ਚੀਨ ਤੋਂ ਨਿਰਾਸ਼ ਹੋ ਤਾਂ ਟਰੰਪ ਨੇ ਹਾਂ ਵਿਚ ਜਵਾਬ ਦਿੰਦਿਆ ਕਿਹਾ ਕਿ ਕੋਵਿਡ 19 ਦੇ ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ ਤੱਕ ਚੀਨ ਦੇ ਨਲ ਉਨ੍ਹਾਂ ਦੇ ਸਬੰਧ ਵਧੇਰੇ ਚੰਗੇ ਸਨ ਪਰ ਅਚਾਨਕ ਇਸ ਦੇ ਬਾਰੇ ਵਿਚ ਸੁਣਿਆ ਅਤੇ ਹੁਣ ਇਸ ‘ਚ ਫਰਕ ਆ ਗਿਆ ਹੈ। ਉਨ੍ਹਾਂ ਚੀਨ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ”ਇਕ ਗਲਤੀ ਜੋ ਕਾਬੂ ਤੋਂ ਬਾਹਰ ਹੋ ਗਈ ਜਾ ਜਾਨ-ਬੁੱਝ ਕੇ ਕੀਤੇ ਜਾਣ ਵਿਚ ਕਾਫੀ ਫਰਕ ਹੁੰਦਾ ਹੈ। ਚੀਨ ਨੂੰ ਕਿਸੇ ਵੀ ਸਥਿਤੀ ਵਿਚ ਸਾਨੂੰ ਦੱਸਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਉਹ ਜਾਣਦੇ ਸਨ ਕਿ ਕੁੱਝ ਖਰਾਬ ਹੈ ਅਤੇ ਉਹ ਹੁਣ ਸ਼ਰਮਿੰਦਾ ਵੀ ਹਨ”। ਦੱਸ ਦਈਏ ਕਿ ਜਦੋਂ ਚੀਨ ਨੇ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਿਚ ਵਾਧਾ ਕੀਤਾ ਸੀ ਤਾਂ ਵੀ ਟਰੰਪ ਨੇ ਉਸ ਉੱਤੇ ਸਹੀ ਅੰਕੜੇ ਛਪਾਉਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ”ਹੁਣੇ-ਹੁਣੇ ਅਦਿੱਖ ਦੁਸ਼ਮਣ ਕਾਰਨ ਹੋਣ ਵਾਲੀ ਮੌਤਾਂ ਦੇ ਅੰਕੜੇ ਨੂੰ ਦੁੱਗਣਾ ਕਰ ਦਿੱਤਾ ਹੈ ਇਹ ਇਸ ਤੋਂ ਵੀ ਜਿਆਦਾ ਹੈ.. ਅਮਰੀਕਾ ਤੋਂ ਵੀ ਜਿਆਦਾ ਹੈ..ਇਸ ਦੇ ਆਸ ਪਾਸ ਵੀ ਨਹੀਂ ਹੈ।”

