ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਕੀਤੇ ਗਏ ਲਾਕਡਾਊਨ ਕਰਕੇ 3 ਮਈ ਤੱਕ ਰੇਲ ਸੇਵਾਵਾਂ ਉੱਤੇ ਹਵਾਈ ਉਡਾਣਾਂ ਉੱਤੇ ਰੋਕ ਲਗਾਈ ਗਈ ਹੈ ਪਰ ਇਸ ਵਿਚਾਲੇ ਬੀਤੇ ਦਿਨ ਸਰਕਾਰੀ ਏਅਰਲਾਇਨ ਕੰਪਨੀ ਏਅਰ ਇੰਡੀਆ ਨੇ ਕੁੱਝ ਘਰੇਲੂ ਉਡਾਣਾਂ ਲਈ 4 ਮਈ ਅਤੇ ਅੰਤਰਰਾਸ਼ਟਰੀ ਫਲਾਇਟਾਂ ਵਾਸਤੇ 1 ਜੂਨ ਤੋਂ ਟਿਕਟ ਬੁਕਿੰਗ ਕਰਨ ਦੀ ਗੱਲ ਕਹੀ ਸੀ ਜਿਸ ਉੱਤੇ ਹੁਣ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਏਅਰਲਾਇਨ ਨੂੰ ਅਜੇ ਬੁਕਿੰਗ ਨਾ ਕਰਨ ਅਤੇ ਸਰਕਾਰ ਦੇ ਫੈਸਲੇ ਦੀ ਉਡੀਕ ਕਰਨ ਲਈ ਕਿਹਾ ਹੈ।
Air India opens bookings for select domestic flights May 4th 2020 onwards and International Flights June 1st, 2020 onwards pic.twitter.com/Lsz9gRLF9V
— ANI (@ANI) April 18, 2020
ਦਰਅਸਲ ਬੀਤੇ ਦਿਨ ਏਅਰ ਇੰਡੀਆ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਵਿਸ਼ਵਵਿਆਪੀ ਸਿਹਤ ਸੰਕਟ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਅਸੀ 3 ਮਈ ਤੱਕ ਘਰੇਲੂ ਅਤੇ 31 ਮਈ ਤੱਕ ਅੰਤਰਰਾਸ਼ਟਰੀ ਉਡਾਣਾਂ ਦੇ ਲਈ ਬੁਕਿੰਗ ਰੋਕੀ ਹੋਈ ਹੈ ਪਰ ਹੁਣ 4 ਮਈ ਤੋਂ ਕੁੱਝ ਚੁਣਵੀਆਂ ਘਰੇਲੂ ਉਡਾਨਾਂ ਦੇ ਲਈ ਅਤੇ 1 ਜੂਨ ਤੋਂ ਅੰਤਰਰਾਸ਼ਟਰੀ ਫਲਾਇਟਾਂ ਲਈ ਬੁਕਿੰਗ ਕੀਤੀ ਜਾ ਸਕਦੀ ਹੈ ਜਿਸ ਉੱਤੇ ਹਰਦੀਪ ਪੁਰੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਲਾਈਨਾਂ ਨੂੰ ਸਰਕਾਰ ਵੱਲੋਂ ਕੋਈ ਫ਼ੈਸਲਾ ਲੈਣ ਤੋਂ ਬਾਅਦ ਹੀ ਆਪਣੀ ਬੁਕਿੰਗ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚਾਲੇ ਪ੍ਰਾਈਵੇਟ ਏਅਰਲਾਈਨਾਂ ਪਹਿਲਾਂ ਹੀ 3 ਮਈ ਤੋਂ ਟਿਕਟਾਂ ਦੀਆਂ ਬੁਕਿੰਗਾ ਸ਼ੁਰੂ ਕਰ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਏਅਰਲਾਇਨ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਯਾਤਰੀ ਨੇ 15 ਅਪ੍ਰੈਲ ਤੋਂ ਬਾਅਦ੍ ਦੀ ਯਾਤਰਾ ਦੇ ਲਈ 24 ਮਾਰਚ ਤੋਂ ਲੈ ਕੇ 14 ਅਪ੍ਰੈਲ ਵਿਚਾਲੇ ਕੋਈ ਟਿਕਟ ਬੁੱਕ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਪੂਰਾ ਰਿਫੰਡ ਦੇਣਾ ਹੋਵੇਗਾ ਅਤੇ ਕੋਈ ਵੀ ਕੰਪਨੀ ਰਿਫੰਡ ਵਿਚ ਕੁਟੌਤੀ ਨਹੀਂ ਕਰ ਸਕਦੀ ਹੈ।
